ਬਰੈਂਪਟਨ: ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਆਯੋਜਨ ਕੀਤਾ ਗਿਆ ।
ਕੋਰੋਨਾ ਕਾਲ ਦੌਰਾਨ ਫਰੰਟਲਾਈਨ ਵਰਕਰਸ ਦੇ ਲਈ ਖਾਸ ਤੌਰ ’ਤੇ ਇਹ ਉਪਰਾਲਾ ਟਰੱਕ ਡਰਾਇਵਰਾਂ ਅਤੇ ਟੈਕਸੀ ਡਰਾਇਵਰਾਂ ਲਈ ਕੀਤਾ ਗਿਆ । ਇਸ ਡਰਾਈਵ ਦੌਰਾਨ 5 ਹਜ਼ਾਰ ਦੇ ਕਰੀਬ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ। ਇਹਨਾਂ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਯੂਨਾਈਟਡ ਸਿੱਖਜ ਦੇ ਪ੍ਰਬੰਧਕਾਂ ਅਨੁਸਾਰ ਪੂਰੇ ਕੈਨੇਡਾ ਵਿੱਚ ਇਸ ਸੰਸਥਾ ਵੱਲੋਂ 2 ਲੱਖ 20,000 ਕੁੱਲ ਮਾਸਕ ਡੋਨੇਟ ਕੀਤੇ ਜਾਣੇ ਸਨ ਜੋ ਕਿ ਸਿੱਖ ਮੋਟਰਸਾਈਕਲ ਕਲੱਬ ਦੇ ਸਹਿਯੋਗ ਨਾਲ 70,000 ਮਾਸਕ ਉਨਟਾਰੀੳ , 60,000 ਮਾਸਕ ਬੀ.ਸੀ , 60,000 ਅਲਬਰਟਾ ਅਤੇ 45000 ਮਾਸਕ ਸਸਕੈਚਵਨ ਵਿਚ ਦਿੱਤੇ ਗਏ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਥਾਨਾਂ ਤੇ ਵੀ ਇਹ ਸੇਵਾ ਲਗਾਤਾਰ ਜਾਰੀ ਰਹੇਗੀ ।