ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਕੀਤਾ ਗਿਆ ਆਯੋਜਨ

TeamGlobalPunjab
1 Min Read

ਬਰੈਂਪਟਨ: ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਆਯੋਜਨ ਕੀਤਾ ਗਿਆ ।

 

ਕੋਰੋਨਾ ਕਾਲ ਦੌਰਾਨ ਫਰੰਟਲਾਈਨ ਵਰਕਰਸ ਦੇ ਲਈ ਖਾਸ ਤੌਰ ’ਤੇ ਇਹ ਉਪਰਾਲਾ ਟਰੱਕ ਡਰਾਇਵਰਾਂ ਅਤੇ ਟੈਕਸੀ ਡਰਾਇਵਰਾਂ ਲਈ ਕੀਤਾ ਗਿਆ । ਇਸ ਡਰਾਈਵ ਦੌਰਾਨ 5 ਹਜ਼ਾਰ ਦੇ ਕਰੀਬ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ। ਇਹਨਾਂ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਰਹੇ ਹਨ।

- Advertisement -

ਯੂਨਾਈਟਡ ਸਿੱਖਜ ਦੇ ਪ੍ਰਬੰਧਕਾਂ ਅਨੁਸਾਰ ਪੂਰੇ ਕੈਨੇਡਾ ਵਿੱਚ ਇਸ ਸੰਸਥਾ ਵੱਲੋਂ 2 ਲੱਖ 20,000 ਕੁੱਲ ਮਾਸਕ ਡੋਨੇਟ ਕੀਤੇ ਜਾਣੇ ਸਨ ਜੋ ਕਿ ਸਿੱਖ ਮੋਟਰਸਾਈਕਲ ਕਲੱਬ ਦੇ ਸਹਿਯੋਗ ਨਾਲ 70,000 ਮਾਸਕ ਉਨਟਾਰੀੳ , 60,000 ਮਾਸਕ ਬੀ.ਸੀ , 60,000 ਅਲਬਰਟਾ ਅਤੇ 45000 ਮਾਸਕ ਸਸਕੈਚਵਨ ਵਿਚ ਦਿੱਤੇ ਗਏ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਥਾਨਾਂ ਤੇ ਵੀ ਇਹ ਸੇਵਾ ਲਗਾਤਾਰ ਜਾਰੀ ਰਹੇਗੀ ।

Share this Article
Leave a comment