ਕਿਸਾਨ ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਕੱਢੀ ਗਈ ਰਾਈਡ

TeamGlobalPunjab
1 Min Read

ਟੋਰਾਂਟੋ (ਚਮਕੌਰ ਸਿੰਘ ਮਾਛੀਕੇ) : ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਸਮੇਂ ਸਮੇਂ ਤੇ ਲੋੜਵੰਦਾਂ ਦੀ ਮੱਦਦ ਲਈ ਫੰਡ ਇਕੱਤਰ ਕਰਨੇ ਅਤੇ ਕਿਸੇ ਵੀ ਅੱਤਿਆਚਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ ।

ਹੁਣ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਲਖੀਮਪੁਰ ਕਿਸਾਨ ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਦਿਆਂ ਉਨਟਾਰੀੳ ਖਾਲਸਾ ਦਰਬਾਰ ਤੋਂ ਇੰਡੀਅਨ ਕੌਂਸਲੇਟ ਅਫਿਸ ਤੱਕ ਮੋਟਰ-ਸਾਈਕਲ ਰਾਈਡ ਕੱਢੀ ਗਈ । ਦਰਜਨਾਂ ਮੋਟਰ-ਸਾਈਕਲ ਸਵਾਰਾਂ ਨੇ ਟੋਰੰਟੋ ਦੇ ਵੱਖ ਵੱਖ ਸਥਾਨਾਂ ਤੇ ਰੁਕ ਕੇ ਇਸ ਘਟਨਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਇੰਡੀਅਨ ਕੌਂਸਲੇਟ ਆਫ਼ਿਸ ਦੇ ਸਾਹਮਣੇ ਪਹੁੰਚ ਕੇ ਕੌਸਲੇਟ ਨੂੰ ਈਮੇਲ ਦੇ ਜ਼ਰੀਏ ਮੈਮੋਰੰਡਮ ਭੇਜਿਆ ਗਿਆ ।

Share this Article
Leave a comment