ਮੰਤਰੀ ਦੇ ਸ਼ਹਿਰ ‘ਚ ਰਾਡਾਂ ਮਾਰ ਮਾਰ ਪੱਤਰਕਾਰ ਦਾ ਪਾੜ ਤਾ ਸਿਰ

TeamGlobalPunjab
3 Min Read

ਨਾਭਾ: ਪੰਜਾਬ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਰੇਆਮ ਵੱਧਦੀਆਂ ਹੀ ਜਾ ਰਹੀਆਂ ਹਨ, ਹਾਲਾਤ ਇਹ ਹਨ ਕਿ ਹੁਣ ਤਾਂ ਗੁੰਡਾਗਰਦੀ ਇੰਨੀ ਸਿਖਰਾਂ ‘ਤੇ ਪਹੁੰਚ ਚੁੱਕੀ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਦਾ ਹਿੱਸਾ ਮੰਨੇ ਜਾਂਦੇ ਪੱਤਰਕਾਰਾਂ ‘ਤੇ ਦਿਨ ਦਿਹਾੜੇ ਜਾਨ ਲੇਵਾ ਹਮਲੇ ਹੋਣ ਲੱਗ ਪਏ ਹਨ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਪੱਤਰਕਾਰ ਨਾਲ ਹੋਈ ਕੁੱਟਮਾਰ ਦਾ ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ। ਜਿੱਥੇ ਜਤਿੰਦਰ ਸ਼ਰਮਾ ਨਾਮ ਦੇ ਪੱਤਰਕਾਰ ਨੂੰ ਲੋਹੇ ਦੀਆਂ ਰਾਡਾਂ ਨਾਲ ਇਸ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਗੰਭੀਰ ਰੂਪ ‘ਚ ਜ਼ਖਮੀ ਸ਼ਰਮਾਂ ਨੂੰ ਇਲ਼ਾਜ ਲਈ ਨਾਭਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ

ਹਸਪਤਾਲ ਵਿੱਚ ਜੇਰੇ ਇਲਾਜ਼ ਜ਼ਖਮੀ ਪੱਤਰਕਾਰ ਜਤਿੰਦਰ ਸ਼ਰਮਾ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਉਸ ਦੀਆਂ ਭਾਣਜੀਆਂ ਆਈਆਂ ਹੋਈਆਂ ਸਨ ਜਿਨ੍ਹਾਂ ਦੇ ਨਾਲ ਗੁਆਂਢ ਦੇ ਮੁੰਡਿਆਂ ਵੱਲੋਂ ਛੇੜਛਾੜ ਕੀਤੀ ਗਈ ਅਤੇ ਜਦੋਂ ਉਹ ਇਸ ਗੱਲ ਦੀ ਸ਼ਿਕਾਇਤ ਕਰਨ ਲਈ ਛੇੜਛਾੜ ਕਰਨ ਵਾਲੇ ਮੁੰਡੇ ਦੇ ਮਾਤਾ-ਪਿਤਾ ਕੋਲ ਉਨ੍ਹਾਂ ਦੇ ਘਰ ਗਿਆ ਤਾਂ ਉਸ ਮੁੰਡੇ ਅਤੇ ਉਸਦੇ ਪਿਤਾ ਨੇ ਲੋਹੇ ਉਸ (ਜਤਿੰਦਰ ਸ਼ਰਮਾ ) ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ।

 ਜਤਿੰਦਰ ਸ਼ਰਮਾਂ ਨੇ ਦੋਸ਼ ਲਾਇਆ ਕਿ ਜਿਸ ਮੁੰਡੇ ਵੱਲੋਂ ਉਨ੍ਹਾਂ ਦੀਆਂ ਭਾਣਜੀਆਂ ਨਾਲ ਛੇੜਛਾੜ ਕੀਤੀ ਗਈ ਹੈ ਉਸੇ ਮੁੰਡੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਹੋਰ ਲੜਕੀ ਨੂੰ ਛੇੜਨ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਝਗੜਾ ਹੋਇਆ ਸੀ ਤੇ ਉਸ ਚੱਕਰ ‘ਚ ਲੜਕੀ ਵਾਲਿਆਂ ਵੱਲੋਂ ਉਸ ਮੁੰਡੇ ਨੂੰ ਕੁੱਟਿਆ ਗਿਆ ਸੀ। ਸ਼ਰਮਾਂ ਅਨੁਸਾਰ ਇਸ ਉਪਰੰਤ ਬਜਾਏ ਇਸ ਦੇ ਕਿ ਮੁੰਡੇ ਨੂੰ ਉਸ ਦਾ ਪਰਿਵਾਰ ਮਾੜੇ ਕੰਮਾਂ ਤੋਂ ਹਟਾਉਂਦਾ ਉਲਟਾ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਘਰ ਲੜਨ ਪਹੁੰਚ ਗਏ ਕਿ ਉਨ੍ਹਾਂ ਨੇ ਉਸ ਮੁੰਡੇ ਨੂੰ ਕਿਉਂ ਕੁੱਟਿਆ ਹੈ।

ਜਤਿੰਦਰ ਸ਼ਰਮਾ ਨੇ ਦੱਸਿਆ ਕਿ ਇਸੇ ਮੁੰਡੇ ਕਾਰਨ ਹੁਣ ਉਸ ਦੇ ਪਰਿਵਾਰ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਰਾਡਾਂ ਲੈ ਕੇ ਹਮਲਾ ਕੀਤਾ ਗਿਆ ਹੈ। ਜਿਸ ਕਾਰਨ ਉਸ ਦਾ ਸਿਰ ਪਾੜ ਗਿਆ ਹੈ ਤੇ ਡਾਕਟਰਾਂ ਵੱਲੋਂ ਉਸ ਦੇ ਸਿਰ ਵਿੱਚ 10 ਤੋਂ 12 ਟਾਂਕੇ ਲਗਾਏ ਗਏ ਹਨ

- Advertisement -

ਉਧਰ ਮੋਕੇ ‘ਤੇ ਪਹੁੰਚੀ ਪੁਲਿਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਜਖ਼ਮੀ ਪੱਤਰਕਾਰ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਕਾ-ਏ-ਵਾਰਦਾਤ ਦੇਖ ਆਏ ਹਨ ਪਰ ਉੱਥੇ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਪੁਲਿਸ ਅਨੁਸਾਰ ਜਦੋਂ ਪੱਤਰਕਾਰ ਜਤਿੰਦਰ ਸ਼ਰਮਾ ਠੀਕ ਹੋ ਜਾਵੇਗਾ ਉਸ ਦੌਰਾਨ ਉਸ ਦੇ ਬਿਆਨ ਲਏ ਜਾਣਗੇ

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ

https://youtu.be/w2laGQZYplY

Share this Article
Leave a comment