ਮੰਗਲ ਗ੍ਰਹਿ ‘ਤੇ ਬਿਨ੍ਹਾਂ ਮਰਦਾਂ ਦੇ ਔਰਤਾਂ ਪੈਦਾ ਕਰਨਗੀਆਂ ਬੱਚੇ

TeamGlobalPunjab
2 Min Read

ਵਾਸ਼ਿੰਗਟਨ: ਹੁਣ ਉਹ ਦਿਨ ਦੂਰ ਨਹੀਂ ਜਦੋਂ ਮੰਗਲ ਗ੍ਰਹਿ ‘ਤੇ ਮਰਦਾਂ ਤੋਂ ਬਿਨ੍ਹਾਂ ਹੀ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਅਸਲ ‘ਚ ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ‘ਤੇ ਮਹਿਲਾ ਪੁਲਾੜ ਯਾਤਰੀ ਬਿਨਾਂ ਪੁਰਸ਼ ਦੇ ਹੀ ਸਪਰਮ ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀ ਹੈ। ਰਿਸਰਚ ਮੁਤਾਬਕ ਬਹੁਤ ਘੱਟ ਗ੍ਰੈਵਿਟੀ ਵਿਚ ਵੀ ਸਪਰਮ ਸੁਰੱਖਿਅਤ ਰਹਿ ਸਕਦਾ ਹੈ। ਇਸ ਨਾਲ ਮੰਗਲ ‘ਤੇ ਕਲੌਨੀਆਂ ਬਣਾਉਣ ਵਿਚ ਮਦਦ ਮਿਲ ਸਕਦੀ ਹੈ। ਰਿਸਰਚ ਮੁਤਾਬਕ,”ਫਰੋਜ਼ਨ ਸਪਰਮ ਬਹੁਤ ਘੱਟ ਗ੍ਰੈਵਿਟੀ ਵਿਚ ਸੁਰੱਖਿਅਤ ਪਾਏ ਗਏ।”

ਸਪਰਮ ਦੇ ਸੈਂਪਲ ਨੂੰ ਫਲਾਈਟ ਵਿਚ ਭੇਜਿਆ ਗਿਆ ਅਤੇ 8 ਸੈਕੰਡ ਤੱਕ ਬਹੁਤ ਘੱਟ ਗ੍ਰੈਵਿਟੀ ਦਾ ਅਹਿਸਾਸ ਕਰਵਾਇਆ ਗਿਆ। ਇਸ ਪ੍ਰਕਿਰਿਆ ਵਿਚ 10 ਸਿਹਤਮੰਦ ਡੋਨਰਾਂ ਦੇ ਸਪਰਮ ਵਰਤੇ ਗਏ। ਵੀਆਨਾ ਵਿਚ ਯੂਰਪੀਅਨ ਸੋਸਾਇਟੀ ਆਫ ਹਿਊਮਨ ਰਿਪ੍ਰੋਡਕਸ਼ਨ ਐਂਡ ਐਮਬ੍ਰੀਓਲੋਜੀ ਦੀ ਸਲਾਨਾ ਮੀਟਿੰਗ ਵਿਚ ਇਹ ਜਾਣਕਾਰੀ ਸਾਹਮਣੇ ਆਈ। ਬਾਰਸੀਲੋਨਾ ਦੀ ਡਿਕਸੇਸ ਵੁਮੈਨ ਹੈਲਥ ਦੀ ਮੈਂਟਸੇਰੈਟ ਬੌਡਾ ਨੇ ਮੀਟਿੰਗ ਵਿਚ ਰਿਸਰਚ ਪੇਪਰ ਪੇਸ਼ ਕੀਤਾ।

ਨਵੀਂ ਰਿਸਰਚ ਵਿਚ ਇਹ ਵੀ ਸਾਫ ਹੋਇਆ ਕਿ ਸਾਰੀਆਂ ਮਹਿਲਾ ਪੁਲਾੜ ਯਾਤਰੀ ਦੀ ਟੀਮ ਮੰਗਲ ‘ਤੇ ਜਾ ਕੇ ਬੱਚੇ ਪੈਦਾ ਕਰ ਸਕਦੀ ਹੈ। ਸਟੱਡੀ ਨਾਲ ਲੋਕਾਂ ਨੂੰ ਅਜਿਹੀ ਆਸ ਹੈ ਕਿ ਇਕ ਦਿਨ ਮੰਗਲ ‘ਤੇ ਸਪਰਮ ਬੈਂਕ ਬਣਾਇਆ ਜਾ ਸਕੇਗਾ। ਇਸ ਤੋਂ ਪਹਿਲਾਂ ਵੀ ਅਜਿਹੇ ਅਨੁਮਾਨ ਲੱਗੇ ਹਨ ਕਿ ਮੰਗਲ ਮਿਸ਼ਨ ਵਿਚ ਸਿਰਫ ਮਹਿਲਾ ਕਰੂ ਮੈਂਬਰ ਹੀ ਸ਼ਾਮਲ ਹੋ ਸਕਦੀਆਂ ਹਨ।

Share this Article
Leave a comment