ਅਮਰੀਕਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 3 ਪੰਜਾਬੀਆਂ ਦੀ ਮੌਤ

Rajneet Kaur
1 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਜਿਸ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਦੋ ਜਲੰਧਰ ਦੇ ਪਿੰਡ ਰੁੜਕਾ ਕਲ਼ਾਂ ਦੀਆਂ ਮਾਵਾਂ ਧੀਆਂ ਹਨ ਅਤੇ ਤੀਸਰਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ।

ਜਿਨ੍ਹਾਂ ਦੀ ਪਛਾਣ ਬੀਬੀ ਬਲਵੀਰ ਕੌਰ ਪਤਨੀ ਬਲਜੀਤ ਸਿੰਘ ਸਾਬਕਾ ਤਹਿਸੀਲਦਾਰ, ਉਨ੍ਹਾਂ ਦੀ ਪੁੱਤਰੀ ਪ੍ਰੀਤਜੀਤ ਕੌਰ (ਉਮਰ ਕਰੀਬ 55 ਸਾਲ) ਅਤੇ ਅਜੀਤ ਸਿੰਘ ਰਾਣਾ ਸ਼ਾਮਿਲ ਹਨ।ਸ. ਬਲਜੀਤ ਸਿੰਘ ਸਾਬਕਾ ਤਹਿਸੀਲਦਾਰ ਜੀ ਦਾ ਪਰਿਵਾਰ ਬਹੁਤ ਹੀ ਪੜਿਆ ਲਿਖਿਆ ਅਤੇ ਅਗਾਂਹ ਵਧੂ ਪਰਿਵਾਰ ਸੀ। ਜਿਨ੍ਹਾਂ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਖਬਰ ਮਿਲਦੇ ਹੀ ਨਗਰ ਰੁੜਕਾ ਕਲਾਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment