ਬਰਲਿਨ: ਜਰਮਨੀ ‘ਚ ਜੰਗ ਤੋਂ ਬਾਅਦ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਸੀਰੀਅਲ ਕਿੱਲਰ ਇੱਥੋਂ ਦੇ ਇੱਕ ਨਰਸ ਨੂੰ ਮੰਨਿਆ ਜਾ ਰਿਹਾ ਹੈ ਜਿਸਨੇ ਆਪਣੇ 85 ਮਰੀਜ਼ਾਂ ਦਾ ਟੀਕੇ ਲਗਾ ਕੇ ਕਤਲ ਕਰ ਦਿੱਤਾ। ਅਦਾਲਤ ਵੱਲੋਂ ਵੀਰਵਾਰ ਨੂੰ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਨੀਲਸ ਹੋਗੇਲ ਨਾਮ ਦੇ ਪੁਰਸ਼ ਨਰਸ ਦੀ ਇਸ ਕਰਤੂਤ ਨੂੰ ਜੱਜ ਨੇ ਸਮਝ ਤੋਂ ਬਾਹਰ ਦੱਸਿਆ ਹੈ।
ਜਾਣਕਾਰੀ ਮੁਤਾਬਕ ਨੀਲਸ ਹਸਪਤਾਲ ਦੇ ਆਈ.ਸੀ.ਯੂ. ਵਿਚ ਇਕ ਨਰਸ ਰੈਫਰੈਂਸ ਸਮੇਤ ਆਇਆ ਸੀ। ਉਸ ਨੂੰ ਓਲਡਨਬਰਗ ਸ਼ਹਿਰ ਦੇ ਹਸਪਤਾਲ ਵਿਚ ਨੌਕਰੀ ‘ਤੇ ਰੱਖ ਲਿਆ ਗਿਆ। ਨੀਲਸ ‘ਤੇ ਹਸਪਤਾਲ ਪ੍ਰਸ਼ਾਸਨ ਨੂੰ ਉਦੋਂ ਸ਼ੱਕ ਹੋਇਆ ਜਦੋਂ ਉਸ ਦੀ ਨਿਗਰਾਨੀ ਵਿਚ ਮਰੀਜ਼ਾਂ ਦੀ ਮੌਤ ਹੋਣ ਲੱਗੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਬੀਤੇ 5 ਸਾਲਾਂ ਵਿਚ ਉਸ ਦੀ ਦੇਖਭਾਲ ਵਿਚ 300 ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਦੀ ਸ਼ੁਰੂਆਤ ਸਾਲ 2000 ਵਿਚ ਹੋਈ ਸੀ।
ਇਸ ਮਾਮਲੇ ‘ਚ ਲਗਭਗ 130 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ। ਇਸ ਵਿਰੁੱਧ ਜਾਂਚ ਪੂਰੀ ਕਰਨ ਵਿਚ ਅਧਿਕਾਰੀਆਂ ਨੂੰ ਇਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਪੁਲਿਸ ਨੂੰ ਖਦਸ਼ਾ ਹੈ ਉਸਨੇ 200 ਤੋਂ ਜ਼ਿਆਦਾ ਲੋਕਾਂ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਅਫਸੋਸ ਵੀ ਜਤਾਇਆ ਕਿ ਕੋਰਟ ਕੁਝ ਪੀੜਤ ਪਰਿਵਾਰਾਂ ਨੂੰ ਇਨਸਤਫ ਨਹੀਂ ਦਵਾ ਸਕਿਆ। ਸੁਣਵਾਈ ਦੇ ਅਖੀਰਲੇ ਦਿਨ ਨਰਸ ਨੇ ਪੀੜਤ ਪਰਿਵਾਰਾਂ ਤੋਂ ਇਸ ਭਿਆਨਕ ਦੋਸ਼ ਲਈ ਮੁਆਂਫੀ ਮੰਗੀ।
ਮਰੀਜਾਂ ਨੂੰ ਟੀਕੇ ਲਗਾ ਕੇ ਮਾਰਨ ਵਾਲੇ ਨਰਸ ਨੂੰ ਮਿਲੀ ਉਮਰਕੈਦ ਦੀ ਸਜ਼ਾ

Leave a Comment
Leave a Comment