ਕੈਂਪੇਨ ਈਵੈਂਟ ‘ਚ ਸ਼ਾਮਲ ਹੋਣ ਗਏ ਟਰੂਡੋ ‘ਤੇ ਮੁਜ਼ਾਹਰਾਕਾਰੀਆਂ ਨੇ ਮੁੱਠੀਆਂ ਭਰ ਕੇ ਸੁੱਟੇ ਨਿੱਕੇ ਪੱਥਰ

TeamGlobalPunjab
1 Min Read

ਵੈਲੈਂਡ : ਜਸਟਿਨ ਟਰੂਡੋ ਸੋਮਵਾਰ ਨੂੰ ਜਦੋਂ ਕੈਂਪੇਨ ਈਵੈਂਟ ਵਿੱਚ ਸ਼ਾਮਲ ਹੋਣ ਗਏ ਸਨ ਤਾਂ ਇਸ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ‘ਤੇ ਮੁੱਠੀਆਂ ਭਰ ਕੇ ਨਿੱਕੇ-ਨਿੱਕੇ ਪੱਥਰ ਸੁੱਟੇ ਗਏ। ਪਰ ਜਸਟਿਨ ਟਰੂਡੋ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਮਹਾਂਮਾਰੀ ਸਬੰਧੀ ਰਿਕਵਰੀ ਪਾਲੀਸੀਜ਼ ਵੈਕਸੀਨ ਦਾ ਵਿਰੋਧ ਕਰਨ ਵਾਲੀ ਭੀੜ ਦੀਆਂ ਮੰਗਾਂ ਅਨੁਸਾਰ ਨਹੀਂ ਬਦਲਣ ਵਾਲੀਆਂ।

ਓਨਟਾਰੀਓ ਵਿੱਚ ਸਟੀਲ ਪਲਾਂਟ ਉੱਤੇ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਜੇ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਵਰਕਰਜ਼ ਤੇ ਕਾਰੋਬਾਰਾਂ ਲਈ ਮਹਾਂਮਾਰੀ ਸਬੰਧੀ ਮਦਦ ਵਿੱਚ ਹੋਰ ਵਾਧਾ ਕਰਨਗੇ। ਜਿਸ ਸਮੇਂ ਟਰੂਡੋ ਇਸ ਸਟੀਲ ਪਲਾਂਟ ਦੇ ਅੰਦਰ ਵਰਕਰਜ਼ ਨਾਲ ਮੁਲਾਕਾਤ ਕਰ ਰਹੇ ਸਨ ਉਸ ਸਮੇਂ ਲੋਕਾਂ ਦੀ ਭੀੜ ਪਲਾਂਟ ਦੇ ਗੇਟ ਦੇ ਬਾਹਰ ਇੱਕਠੀ ਹੋ ਗਈ ਤੇ ਕੋਵਿਡ-19 ਵੈਕਸੀਨਜ਼ ਤੇ ਮਹਾਂਮਾਰੀ ਸਬੰਧੀ ਟਰੂਡੋ ਵੱਲੋਂ ਅਪਣਾਏ ਗਏ ਮਾਪਦੰਡਾਂ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਨ ਲੱਗੀ।

ਇਸ ਤੋਂ ਇੱਕ ਰਾਤ ਪਹਿਲਾਂ ਵੀ ਨਿਊਮਾਰਕਿਟ, ਓਨਟਾਰੀਓ ਵਿੱਚ ਵੀ ਲਿਬਰਲ ਆਗੂ, ਵਾਲੰਟੀਅਰਜ਼ ਤੇ ਸਮਰਥਕਾਂ ਉੱਤੇ ਕੁੱਝ ਲੋਕਾਂ ਨੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ।

- Advertisement -

Share this Article
Leave a comment