ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ‘ਚ ਪੰਜਾਬੀ ਮੂਲ ਦੇ ਅਨਿਲ ਗਿੱਲ ਨੂੰ ਉਮਰ ਕੈਦ

TeamGlobalPunjab
1 Min Read

ਲੰਡਨ: ਯੂ. ਕੇ. ਦੀ ਇਕ ਅਦਾਲਤ ਨੇ  ਭਾਰਤੀ ਮੂਲ ਦੇ 47 ਸਾਲਾ ਅਨਿਲ ਸਿੰਘ ਗਿੱਲ ਨੂੰ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਲੂਟਨ ਕਰਾਊਨ ਕੋਰਟ ਨੇ ਘੱਟੋ-ਘੱਟ ਉਸ ਨੂੰ 22 ਸਾਲ ਜੇਲ੍ਹ ਅੰਦਰ ਰੱਖਣ ਦੇ ਹੁਕਮ ਦਿੱਤੇ ਹਨ ।

ਦੱਖਣੀ-ਪੂਰਬੀ ਇੰਗਲੈਂਡ ਦੇ ਮਿਲਟਨਕੀਨਸ ਇਲਾਕੇ ਵਿਚ ਰਹਿਣ ਵਾਲੇ ਪੰਜਾਬੀ ਮੂਲ ਦੇ 47 ਸਾਲਾ ਅਨਿਲ ਗਿੱਲ ਨੂੰ ਆਪਣੀ 43 ਸਾਲਾ ਪਤਨੀ ਰੰਜੀਤ ਗਿੱਲ ਦੇ ਕਤਲ ਦੇ ਸ਼ੱਕ ਵਿਚ ਥੇਮਸ ਵੈਲੀ ਪੁਲਸ ਨੇ ਇਸ ਸਾਲ ਜਨਵਰੀ ਵਿਚ ਗਿ੍ਫ਼ਤਾਰ ਕੀਤਾ ਸੀ। ਅਨਿਲ ਨੇ ਹੀ ਪੁਲਿਸ ਨੂੰ ਫ਼ੋਨ ਕਰਕੇ ਆਪਣੇ ਘਰ ਸੱਦਿਆ ਸੀ।

Punjab-origin Anil Gil who stabbed wife 18 times jailed for life in UK

- Advertisement -

ਫਰਵਰੀ ਵਿਚ ਅਨਿਲ ‘ਤੇ ਕਤਲ ਦੇ ਮਾਮਲੇ ਨੂੰ ਲੈ ਕੇ ਦੋਸ਼ ਤੈਅ ਕੀਤੇ ਗਏ ਸਨ । ਥੈਮਸ ਵੈਲੀ ਪੁਲਸ ਮੁਤਾਬਕ ਪੂਰੇ ਮੁਕੱਦਮੇ ਦੌਰਾਨ ਅਨਿਲ ਲਗਾਤਾਰ ਇਹ ਦਾਅਵਾ ਕਰਦਾ ਰਿਹਾ ਕਿ ਉਹ ਕਤਲ ਦਾ ਦੋਸ਼ੀ ਨਹੀਂ ਹੈ ਪਰ ਆਖੀਰ ਵਿਚ ਅਨਿਲ ਨੇ ਇਹ ਮੰਨ ਲਿਆ ਕਿ ਉਸ ਨੇ ਗੁੱਸੇ ਵਿਚ ਆ ਕੇ ਰੰਜੀਤ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ।

Share this Article
Leave a comment