ਬੱਬੂ ਮਾਨ ਦਾ ਐਲਾਨ,ਕੋਰੋਨਾ ਪੀੜਿਤਾਂ ਲਈ ਹਵੇਲੀ ਦੇ ਦਰਵਾਜ਼ੇ ਖੁਲ੍ਹੇ ਨੇ

TeamGlobalPunjab
1 Min Read

ਫਤਿਹਗੜ੍ਹ ਸਾਹਿਬ, ਖੰਟ: ਮਾਨਾ ਦੇ ਮਾਨ ਪੰਜਾਬੀ ਗਾਇਕ ਬੱਬੂ ਮਾਨ ਜੋ ਲੋੜਵੰਦਾ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ। ਇਸ ਵਾਰ ਫਿਰ ਉਨ੍ਹਾਂ ਨੇ ਕੋਰੋਨਾ ਪੀੜਿਤਾ ਲਈ ਆਪਣੀ ਹਵੇਲੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਉਨ੍ਹਾਂ  ਆਪਣੇ ਪਿੰਡ ਖੰਟ ਵਿਖੇ ਆਪਣੀ ਹਵੇਲੀ ਦੇ ਦਰਵਾਜ਼ੇ ਕੋਰੋਨਾ ਪੀੜਤਾਂ ਲਈ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹਵੇਲੀ ਆਰਜ਼ੀ ਤੌਰ ਦੇ ਹਸਪਤਾਲ ‘ਚ ਤਬਦੀਲ ਕਰ ਦਿਤੀ ਜਾਵੇਗੀ ਅਤੇ ਕੋਰੋਨਾ ਪੀੜਿਤਾਂ ਨੂੰ ਹਰ ਤਰ੍ਹਾਂ ਦੀ  ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਮਾਨ  ਨੇ ਕਿਹਾ ਮਹਾਂਮਾਰੀ ਦੇ ਹਾਲਾਤਾਂ ‘ਚ  ਸਾਡਾ ਫ਼ਰਜ਼ ਬਣਦਾ ਹੈ ਕਿ ਆਪੋ-ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੰਭਵ ਮਦਦ ਕਰੀਏ।

ਕਿਸਾਨੀ ਮੁੱਦੇ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨੀ ਕਿੱਤਾ ਸਾਡਾ ਪਿਤਾ-ਪੁਰਖੀ ਕਿੱਤਾ ਹੈ ਤੇ ਅਸੀਂ ਕਿਵੇਂ ਇਸ ਨੂੰ ਛੱਡ ਸਕਦੇ ਹਾਂ। ਜ਼ਮੀਨਾਂ ਬੜੀ ਜਦੋ-ਜਹਿਦ ਤੋਂ ਬਾਅਦ ਸਾਨੂੰ ਮਿਲੀਆਂ ਹਨ। ਕਿਸਾਨਾਂ ਕੋਲ ਇਸ ਤੋਂ ਇਲਾਵਾ ਕਮਾਈ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਪੰਜਾਬ ਦਾ ਕਾਫੀ ਮਜ਼ਦੂਰ ਵਰਗ ਆਪਣੀ ਰੋਜ਼ੀ ਲਈ ਕਿਸਾਨਾਂ ਨਾਲ ਜੁੜਿਆ ਹੋਇਆ ਹੈ।

- Advertisement -

Share this Article
Leave a comment