ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਆ ਰਹੀ ਹੈ। ਇੱਥੇ ਅੱਜ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਪੁਲਿਸ ਨੇ ਧਰਨਾਕਾਰੀਆਂ ਨੂੰ ਖਿਦੇੜਨ ਲਈ ਉਨ੍ਹਾਂ ‘ਤੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ। ਇੱਥੇ ਹੀ ਬੱਸ ਨਹੀਂ ਡਾਂਗਾਂ ਦੇ ਇਸ ਮੀਂਹ ਵਿੱਚ ਮਹਿਲਾ ਦਿਵਸ ਮੌਕੇ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਵੀ ਬਚ ਨਹੀਂ ਸਕੀਆਂ।
Salute to all women on #WomensDay. My Government is committed to women empowerment and safety and has taken many landmark decisions including 50% reservation in state local bodies & PRIs, 50% concession in state buses, and free dropping facility at night. pic.twitter.com/HEmsi8l54W
— Capt.Amarinder Singh (@capt_amarinder) March 8, 2020
- Advertisement -
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਪ੍ਰਦਰਸ਼ਨਕਾਰੀ ਨੇ ਸਰਕਾਰਾਂ ਨੂੰ ਬਦਮਾਸ਼ ਗਰਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਉਨੀ ਦੇਰ ਤੱਕ ਇਹ ਬਦਮਾਸ਼ੀ ਜਾਰੀ ਰਹੇਗੀ ਜਦੋਂ ਤੱਕ ਲੋਕ ਅਜਿਹੇ ਸਿਆਸਤਦਾਨਾਂ ਨੂੰ ਵੋਟਾਂ ਪਾਉਂਦੇ ਰਹਿਣਗੇ। ਇੱਕ ਹੋਰ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਇਸ ਦੌਰਾਨ ਮਹਿਲਾ ਬੇਰੁਜ਼ਗਾਰ ਅਧਿਆਪਕਾਂ ‘ਤੇ ਵੀ ਲਾਠੀਚਾਰਜ ਹੋਇਆ ਹੈ ਅਤੇ ਇੱਕ ਦੀ ਲੱਤ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ ਪਰ ਸਾਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ।