ਬਰੈਂਪਟਨ:ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਲੋਕਾਂ ਨੇ ਆਪਣਿਆ ਨੂੰ ਖੋਇਆ ਹੈ। ਅਜਿਹਾ ਦੀ ਦੁੱਖਦਾਈ ਮਾਮਲਾ ਬਰੈਂਪਟਨ ਨਾਲ ਸਬੰਧਤ ਹੈ। ਜਿੱਥੇ ਨੌਜਵਾਨ ਹਰਮਨਦੀਪ ਸਿੰਘ ਓਬਰਾਏ ਦੀ ਕੋਵਿਡ-19 ਕਾਰਨ ਮੌਤ ਹੋਈ ਹੈ।
ਹਰਮਨਦੀਪ ਦੀ ਮਾਤਾ ਮਨਮੀਨ ਓਬਰਾਏ ਨੇ ਹਸਪਤਾਲ ਵਿੱਚ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ। ਉਂਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਹਸਪਤਾਲ ਵਿੱਚ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ । ਹਸਪਤਾਲ ਦਾ ਸਟਾਫ਼ ਫੋਨ ‘ਤੇ ਇਹੀ ਕਹਿੰਦਾ ਰਿਹਾ ਕਿ ਹਰਮਨਦੀਪ ਸਿੰਘ ਠੀਕ-ਠਾਕ ਹੈ ਟੈੱਸਟ ਹੋ ਰਹੇ ਹਨ। ਪਰ ਆਪਣੀ ਪਤਨੀ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੇ ਦੱਸਿਆ ਕਿ ਹਸਪਤਾਲ ਵਿੱਚ ਉਸਦੀ ਦੇਖ ਭਾਲ ਨਹੀਂ ਕੀਤੀ ਜਾ ਰਹੀ । ਹਰਮਨਦੀਪ ਦੀ ਮਾਤਾ ਨੇ ਬਰੈਂਪਟਨ ਵਿੱਚ ਸਿਹਤ ਸਹੂਲਤਾਂ ਦੇ ਮਾੜੇ ਪ੍ਰਬੰਧਾਂ ਬਾਰੇ ਗੱਲ ਕੀਤੀ ਅਤੇ ਹਸਪਤਾਲ ਦੇ ਪ੍ਰਬੰਧਾਂ ਦੀਆ ਖਾਮੀਆ ਦੂਰ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਅਜਿਹਾ ਭਵਿੱਖ ਵਿੱਚ ਕਿਸੇ ਨਾਲ ਨਾ ਵਾਪਰੇ।