ਫਾਂਸੀ ਦਾ ਫੰਦਾ ਦੇਖਦੇ ਹੀ ਸਦਮੇ ‘ਚ ਚਲੇ ਗਿਆ ਜੱਲਾਦ, ਨਵੇਂ ਜੱਲਾਦ ਲਈ 100 ਲੋਕਾਂ ਨੇ ਦਿੱਤੀ ਅਰਜ਼ੀ

Prabhjot Kaur
2 Min Read

ਕੋਲੰਬੋ: ਸ੍ਰੀਲੰਕਾ ‘ਚ ਜੱਲਾਦ ਦੇ ਸਿਰਫ 2 ਅਹੁਦਿਆਂ ਲਈ 100 ਅਰਜ਼ੀਆਂ ਆਈਆਂ ਹਨ, ਜਿਨ੍ਹਾਂ ‘ਚੋਂ ਇਕ ਅਰਜੀ ਅਮਰੀਕੀ ਨਾਗਰਿਕ ਦੀ ਵੀ ਹੈ। ਸ੍ਰੀਲੰਕਾ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੇਣਾ ਚਾਹੁੰਦਾ ਹੈ। ਨਿਆਂ ਅਤੇ ਜੇਲ ਸੁਧਾਰ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਸੁਰੱਖਿਆ ਕਾਰਨਾਂ ਦੇ ਚਲਦੇ ਚੁਣੇ ਗਏ ਲੋਕਾਂ ਦੇ ਨਾਂ ਅਤੇ ਇੰਟਰਵਿਊ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ।

ਅਰਜ਼ੀ ਦਾਇਰ ਕਰਨ ਦੀ ਆਖਰੀ ਤਰੀਕ 25 ਫਰਵਰੀ ਸੀ। ਸ਼੍ਰੀਲੰਕਾ ‘ਚ ਫਾਂਸੀ ਦੇਣਾ ਜਾਇਜ ਹੈ ਪਰ 1976 ਤੋਂ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਹੈ। ਪਿਛਲੇ ਜੱਲਾਦ ਦੇ ਪੰਜ ਸਾਲ ਪਹਿਲਾਂ ਅਸਤੀਫਾ ਦੇਣ ਤੋਂ ਬਾਅਦ ਇਥੇ ਕੋਈ ਸਥਾਈ ਜੱਲਾਦ ਨਹੀਂ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਫਰਵਰੀ ਦੀ ਸ਼ੁਰੂਆਤ ‘ਚ ਐਲਾਨ ਕੀਤਾ ਸੀ ਕਿ ਉਹ ਅਗਲੇ 2 ਮਹੀਨੇ ਦੇ ਅੰਦਰ ਨਸ਼ੀਲੇ ਪਦਾਰਥਾਂ ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇਗਾ। ਮੰਤਰਾਲੇ ਨੇ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਤਸਕਰਾਂ ਦੀ ਤਸਕਰੀ ਦੇ ਮਾਮਲੇ ‘ਚ 48 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ ਸੀ। ਇਨ੍ਹਾਂ ਵਿੱਚੋ 30 ਨੇ ਅੱਗੇ ਅਪੀਲ ਕੀਤੀ ਹੈ ਇਸਲਈ ਹੁਣ ਬਾਕੀ 18 ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਪਿਛਲੇ ਜੱਲਾਂ ਫਾਂਸੀ ਦਾ ਤਖਤ ਦੇਖ ਕੇ ਹੀ ਸਦਮੇ ‘ਚ ਚਲਾ ਗਿਆ ਸੀ ਤੇ ਉਸਨੇ 2014 ‘ਚ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਇਲਾਵਾ ਇੱਕ ਹੋਰ ਨੂੰ ਪਿਛਲੇ ਸਾਲ ਰੱਖਿਆ ਗਿਆ ਸੀ ਪਰ ਉਹ ਕਦੇ ਨੌਕਰੀ ‘ਤੇ ਆਇਆ ਹੀ ਨਹੀਂ।

Share this Article
Leave a comment