ਟਰੈਫਿਕ ਜਾਮ ‘ਚੋਂ ਨਿਕਲਣ ਲਈ ਲੋਕ ਐਂਬੁਲੈਂਸ ਨੂੰ ਬਣਾ ਰਹੇ ਨੇ ਟੈਕਸੀ !

TeamGlobalPunjab
2 Min Read

ਆਮਤੌਰ ‘ਤੇ ਐਂਬੂਲੈਂਸ ਦੀ ਵਰਤੋਂ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣ ਲਈ ਹੁੰਦੀ ਹੈ ਪਰ ਇਨ੍ਹੀਂ ਦਿਨੀਂ ਇਰਾਨ ਦੀ ਰਾਜਧਾਨੀ ‘ਚ ਅਨੋਖਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਦੇ ਅਮੀਰ ਲੋਕ ਟਰੈਫਿਕ ਤੋਂ ਛੁਟਕਾਰਾ ਪਾਉਣ ਲਈ ਐਂਬੂਲੈਂਸ ਦਾ ਧੜੱਲੇ ਨਾਲ ਇਸਤੇਮਾਲ ਕਰ ਰਹੇ ਹਨ। ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਅਮੀਰ ਲੋਕ ਜਾਮ ਤੋਂ ਬਚਣ ਲਈ ਕਿੰਨਾ ਵੀ ਪੈਸਾ ਦੇਣ ਲਈ ਤਿਆਰ ਹਨ।

ਹਾਲਾਂਕਿ, ਇਹ ਕੰਮ ਗੈਰ-ਕਾਨੂੰਨੀ ਹੈ ਪਿਛਲੇ ਹਫ਼ਤੇ ਫੋਨ ‘ਤੇ ਐਂਬੂਲੈਂਸ ਕੰਪਨੀਆਂ ਨੇ ਇਸ ਨੂੰ ਲੈ ਕੇ ਚਿੰਤਾ ਸਾਫ਼ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਦੇ ਗਲਤ ਉਪਯੋਗ ਨਾਲ ਲੋਕਾਂ ਦਾ ਇਸ ‘ਤੇ ਵਿਸ਼ਵਾਸ ਖਤਮ ਹੋ ਜਾਵੇਗਾ। ਫਿਲਹਾਲ ਐਂਬੂਲੈਂਸ ਲਾਲ ਬੱਤੀ ਨੂੰ ਵੀ ਪਾਰ ਕਰ ਜਾਂਦੀ ਹੈ ਤੇ ਟਰੈਫਿਕ ਦੇ ਵਿੱਚੋਂ ਉਨ੍ਹਾਂ ਨੂੰ ਨਿਕਲਣ ਲਈ ਵੀ ਰਸਤਾ ਦਿੱਤਾ ਜਾਂਦਾ ਹੈ, ਤਾਂ ਕਿ ਰੋਗੀਆਂ ਨੂੰ ਹਸਪਤਾਲ ਪਹੁੰਚਾਉਣ ‘ਚ ਕੋਈ ਦੇਰੀ ਨਹੀਂ ਹੋਵੇ।

ਪਰ ਐਂਬੂਲੈਂਸ ਨੂੰ ਮਿਲੀ ਇਸ ਛੋਟ ਦਾ ਗਲਤ ਫਾਇਦਾ ਇਰਾਨ ਦੇ ਅਮੀਰ ਲੋਕ ਚੁੱਕ ਰਹੇ ਹਨ ਇਥੋਂ ਦੇ ਕਈ ਲੋਕਾਂ ਨੇ ਅਧਿਕਾਰੀਆਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਗਲਤ ਕੰਮ ‘ਤੇ ਰੋਕ ਲਗਾਉਣ। ਘਟਨਾ ਪਿਛਲੇ ਹਫਤੇ ਉਸ ਵੇਲੇ ਸੁਰਖੀਆਂ ‘ਚ ਆਈ, ਜਦੋਂ ਤਹਿਰਾਨ ‘ਚ ਐਂਬੂਲੈਂਸ ਸੇਵਾਵਾਂ ਦੇ ਮੁੱਖੀ ਨੇ ਇਸ ਬਾਰੇ ਗੱਲ ਕੀਤੀ। ਹਾਲਾਂਕਿ, ਐਂਬੂਲੈਂਸ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਸਾਲ ਤੋਂ ਅਜਿਹੇ ਫੋਨ ਆ ਰਹੇ ਹਨ।

ਦੱਸ ਦਈਏ ਕਿ ਤਹਿਰਾਨ, ਇਰਾਨ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ। ਜਿੱਥੇ ਦੀ ਆਬਾਦੀ ਕਰੀਬ ਇੱਕ ਕਰੋੜ 40 ਲੱਖ ਹੈ। ਹਾਲ ਹੀ ‘ਚ ਇੱਕ ਫੁਟਬਾਲਰ ਨੇ ਪ੍ਰਾਈਵੇਟ ਕੰਪਨੀ ਨੂੰ ਫੋਨ ਕਰ ਆਪਣੇ ਘਰ ਐਂਬੁਲੈਂਸ ਭੇਜਣ ਨੂੰ ਕਿਹਾ।

ਫੋਨ ‘ਤੇ ਗੱਲਬਾਤ ਕਰਨ ਦੌਰਾਨ ਉਸ ਨੇ ਸਾਫ਼ ਕਰ ਦਿੱਤਾ ਕਿ ਉਸ ਨੂੰ ਐਂਬੂਲੈਂਸ ਇੱਕ ਟੈਕਸੀ ਦੇ ਤੌਰ ‘ਤੇ ਚਾਹੀਦੀ ਹੈ। ਉਸ ਦੇ ਘਰ ਕੋਈ ਬਿਮਾਰ ਨਹੀਂ। ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ, ਇੱਕ ਪ੍ਰਾਈਵੈਟ ਐਂਬੁਲੈਂਸ ਸਰਵਿਸ ਦੇ ਅਧਿਕਾਰੀ ਮਹਿਮੂਦ ਰਹਿਮੀ ਨੇ ਦੱਸਿਆ ਕਿ ਸਾਨੂੰ ਐਕਟਰ, ਖਿਡਾਰੀ ਤੇ ਅਮੀਰ ਲੋਕ ਇਸੇ ਤਰ੍ਹਾਂ ਫੋਨ ਕਰਦੇ ਹਨ।

Share this Article
Leave a comment