ਦਾਜਹੋਊ : ਚੀਨ ਦੇ ਦਾਜਹੋਊ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਤੁਸੀ ਹੈਰਾਨ ਰਹਿ ਜਾਓਗੇ ਤੁਸੀ ਅਕਸਰ ਦੇਖਿਆ ਹੋਵੇਗਾ ਗਰਲਫ੍ਰੈਂਡ ਦੇ ਚਿਹਰੇ ‘ਤੇ ਖੁਸ਼ੀ ਲਿਆਉਣ ਲਈ ਬੁਆਏਫਰੈਂਡ ਤਰ੍ਹਾਂ- ਤਰ੍ਹਾਂ ਦੀਆਂ ਗਿਫਟਸ ਦਿੰਦੇ ਹਨ ਪਰ ਇੱਥੇ ਕੁਝ ਵੱਖਰਾ ਹੀ ਮਾਮਲਾ ਸਾਹਮਣੇ ਆਇਆ। ਇੱਕ ਲੜਕੀ ਨੇ ਆਪਣੇ ਬੁਆਏਫਰੈਂਡ ਨੂੰ 52 ਥੱਪੜ ਜੜ ਦਿੱਤੇ, ਉਹ ਇਸ ਲਈ ਕਿਉਂਕਿ ਉਸਨੇ ਗਰਲਫਰੈਂਡ ਨੂੰ ਸਮਾਰਟਫੋਨ ਨਾ ਦਵਾਇਆ। ਗ਼ੁੱਸੇ ‘ਚ ਗਰਲਫਰੈਂਡ ਨੇ ਸੜਕ ਦੇ ਵਿਚਕਾਰ ਹੀ ਜਮਕੇ ਹੰਗਾਮਾ ਕੀਤਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਲੜਕੀ ਲਗਾਤਾਰ ਥੱਪੜ ਮਾਰ ਰਹੀ ਸੀ ‘ਤੇ ਮੁੰਡਾ ਚੁੱਪ ਚਾਪ ਥੱਪੜ ਖਾ ਰਿਹਾ ਸੀ।
ਪੂਰੀ ਘਟਨਾ ਨੇੜ੍ਹੇ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਕਿਵੇਂ ਵਿਅਕਤੀ ਨੂੰ ਬਿਨਾਂ ਰੁਕੇ ਵਾਰ-ਵਾਰ ਥੱਪੜ ਜੜਦੀ ਜਾ ਰਹੀ ਹੈ ਤੇ ਜੋਰ-ਜੋਰ ਨਾਲ ਚੀਕ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੁਲਿਸ ਜਦੋਂ ਲੜਕੀ ਨੂੰ ਲੈਣ ਆਈ ਤਾਂ ਮੁੰਡੇ ਨੇ ਪੁਲਿਸ ਵਾਲੇ ਨੂੰ ਰੋਕ ਦਿੱਤਾ ਕਿਉਂਕਿ ਉਸਨੂੰ ਡਰ ਸੀ ਕਿ ਗਰਲਫਰੈਂਡ ਨੂੰ ਪਰਿਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਸ ਤੋਂ ਬਾਅਦ ਦੋਨਾਂ ਦੀ ਕਾਉਸਲਿੰਗ ਕੀਤੀ ਗਈ। ਪੁਲਿਸ ਰਿਪੋਰਟ ਮੁਤਾਬਕ, ਲੜਕੀ ਨੇ ਬੁਆਏਫਰੈਂਡ ਨੂੰ ਲਗਭਗ 52 ਵਾਰ ਥੱਪੜ ਜੜੇ। ਲੜਕੀ ਵਿਅਕਤੀ ਨੂੰ ਕਾਫ਼ੀ ਸਪੋਰਟ ਕਰਦੀ ਹੈ ਪਰ ਉਹ ਇਸ ਗੱਲ ਤੋਂ ਗੁੱਸਾ ਹੋ ਗਈ ਸੀ ਕਿ ਉਸਨੇ ਚਾਇਨੀਜ਼ ਵੈਲੇਂਟਾਇੰਸ-ਡੇ ‘ਤੇ ਉਸਨੂੰ ਸਮਾਰਟਫੋਨ ਨਹੀਂ ਦਵਾਇਆ ਸੀ। ਲੜਕੀ ਦਾ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਛੱਡਿਆ ਗਿਆ ਅਤੇ ਉਸ ਨੇ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਵਿਚਕਾਰ ਸੜਕ ਦੇ ਅਜਿਹੀ ਹਰਕਤ ਦੁਬਾਰਾ ਨਹੀਂ ਕਰੇਗੀ।