ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ‘ਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਦਿੱਤੀ ਸ਼ਰਧਾਂਜਲੀ

TeamGlobalPunjab
1 Min Read

ਦੁਬਈ: ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ‘ਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਨੀਵਾਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ‘ਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ।

https://twitter.com/BurjKhalifa/status/1444361001709735941?ref_src=twsrc%5Etfw%7Ctwcamp%5Etweetembed%7Ctwterm%5E1444361001709735941%7Ctwgr%5E%7Ctwcon%5Es1_&ref_url=https%3A%2F%2Fjagbani.punjabkesari.in%2Finternational%2Fnews%2Fuae–view-of-mahatma-gandhi-seen-on-burj-khalifa–video-goes-viral-1316968

ਮਹਾਤਮਾ ਗਾਂਧੀ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿਚ ਹੋਇਆ ਸੀ। ਅੱਜ 152 ਸਾਲ ਬਾਅਦ ਵੀ ਇਸ ਦਿਨ ਨੂੰ ਪੂਰੀ ਦੁਨੀਆ ਵਿਚ ਯਾਦ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰਪਿਤਾ ਹੋਣ ਦੇ ਨਾਲ-ਨਾਲ ਹਰ ਦੇਸ਼ਵਾਸੀ ਲਈ ਆਦਰਸ਼ ਹਨ।

 ਮਹਾਤਮਾ ਗਾਂਧੀ ਦੀਆਂ ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਤਸਵੀਰਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਗਈ । ਜਿੱਥੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ ਅਤੇ ਸਾਂਝੀ ਕਰਦਿਆਂ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ।

- Advertisement -

Share this Article
Leave a comment