ਪ੍ਰਭਲੀਨ ਕੌਰ ਨੂੰ ਸਮਰਪਿਤ ਸਰੀ ਵਿਖੇ ਕੀਤੇ ਜਾ ਰਹੇ ਕੈਂਡਲ ਲਾਈਟ ਵਿਜਲ

TeamGlobalPunjab
1 Min Read

ਜਲੰਧਰ/ਸਰੀ: ਬੀਤੇ ਦਿਨੀ ਸਰੀ ਰਹਿੰਦੀ ਜਲੰਧਰ ਦੇ ਪਿੰਡ ਚਿੱਟੀ ਵਾਸੀ ਪ੍ਰਭਲੀਨ ਕੌਰ ਦੀ ਬਹੁਤ ਦਰਦਨਾਕ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਪ੍ਰਭਲੀਨ ਕੌਰ ਅਤੇ ਉਸਦੇ ਨਾਲ ਮਾਰੇ ਗਏ ਇਕ 18 ਸਾਲ ਦੇ ਨੌਜਵਾਨ ਦੀ ਯਾਦ ਵਿਚ ਇਸ ਸ਼ਨੀਵਾਰ ਸਰੀ ਦੇ (Holland) ਹਾਲੈਂਡ ਪਾਰਕ ਵਿਚ ਇਕ ਕੈਂਡਲ ਲਾਈਟ ਵਿਜਲ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕਮਿਊਨਿਟੀ ਐਕਟਿਵਿਸਟ ਡਿੰਪਲ ਕੌਰ ਸਰਾਂ ਅਤੇ ਸਰੀ ਆਰਸੀਐਮਪੀ ਦੇ ਪਹਿਲੇ ਦਸਤਾਰਧਾਰੀ ਅਫਸਰ ਬਲਤੇਜ ਸਿੰਘ ਢਿਲੋਂ ਨੇ ਲੋਕਾਂ ਨੂੰ ਇਸ ਵਿਜਲ ਵਿਚ ਪਹੁੰਚਣ ਦੀ ਅਪੀਲ ਕੀਤੀ।

ਦੱਸ ਦੇਈਏ ਪ੍ਰਭਲੀਨ 2016 ਵਿੱਚ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸੀ ਜਿਸ ਤੋਂ ਬਾਅਦ ਉਹ ਪੜ੍ਹਾਈ ਖਤਮ ਕਰਕੇ ਸਰੀ ‘ਚ ਫੁੱਲ ਟਾਈਮ ਕੰਮ ਕਰ ਰਹੀ ਸੀ।

- Advertisement -

Share this Article
Leave a comment