‘ਨਾਸਾ’ ‘ਚ ਇੱਕ ਹੋਰ ਭਾਰਤਵੰਸ਼ੀ ਦੀ ਧੱਕ, ਅਨਿਲ ਮੈਨਨ ਨੂੰ ਨਾਸਾ ਨੇ ‘ਮੂਨ ਮਿਸ਼ਨ’ ‘ਚ ਕੀਤਾ ਸ਼ਾਮਲ

TeamGlobalPunjab
3 Min Read

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਉਮੀਦਾਂ ਭਰੇ ਮੂਨ ਮਿਸ਼ਨ ਲਈ 10 ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਇਨ੍ਹਾਂ ‘ਚ ਅਮਰੀਕੀ ਹਵਾਈ ਫ਼ੌਜ ‘ਚ ਲੈਫਟੀਨੈਂਟ ਕਰਨਲ ਤੇ ‘ਸਪੇਸ ਐਕਸ’ ਦੇ ਪਹਿਲੇ ਫਲਾਈਟ ਸਰਜਨ ਭਾਰਤਵੰਸ਼ੀ ਅਨਿਲ ਮੈਨਨ ਵੀ ਸ਼ਾਮਲ ਹਨ।

ਅਨਿਲ ਮੈਨਨ ਜਨਵਰੀ 2022 ਤੋਂ ਪੁਲਾੜ ਯਾਤਰੀ ਦਾ ਸ਼ੁਰੂਆਤੀ ਪ੍ਰਰੀਖਣ ਸ਼ੁਰੂ ਕਰਨਗੇ ਜੋ ਦੋ ਸਾਲਾਂ ਤਕ ਜਾਰੀ ਰਹੇਗਾ। ਨਾਸਾ ਨੇ ਬੀਤੇ ਦਿਨ ਹੀ ਪੁਲਾੜ ਯਾਤਰੀਆਂ ਦੀ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਛੇ ਪੁਰਸ਼ ਤੇ ਚਾਰ ਔਰਤਾਂ ਸ਼ਾਮਲ ਹਨ।

 

- Advertisement -

     ਦੱਸਣਯੋਗ ਹੈ ਕਿ ਮਾਰਚ 2020 ‘ਚ 12000 ਯਾਤਰੀਆਂ ਨੇ ਇਸ ਲਈ ਅਪਲਾਈ ਕੀਤਾ ਸੀ। ਇਹ ਪੁਲਾੜ ਯਾਤਰੀ ‘ਆਰਟੇਮਿਸ ਜਨਰੇਸ਼ਨ’ ਦਾ ਹਿੱਸਾ ਹੋਣਗੇ। ਇਹ ਨਾਮ ਨਾਸਾ ਦੇ ਆਰਟੇਮਿਸ ਪ੍ਰਰੋਗਰਾਮ ਤੋਂ ਪ੍ਰੇਰਿਤ ਹੈ, ਜਿਸ ਦੇ ਤਹਿਤ ਪਹਿਲੀ ਔਰਤ ਤੇ ਪੁਰਸ਼ ਨੂੰ 2025 ਦੀ ਸ਼ੁਰੂਆਤ ‘ਚ ਚੰਦਰਮਾ ਦੀ ਸਤ੍ਹਾ ‘ਤੇ ਭੇਜਣ ਦੀ ਯੋਜਨਾ ਹੈ।

ਨਾਸਾ ਦੇ ਪ੍ਰਸ਼ਾਸਕ ਬਿੱਲ ਨੈਲਸਨ ਨੇ ਇਕ ਸਮਾਗਮ ਦੌਰਾਨ ਭਵਿੱਖ ਦੇ ਪੁਲਾੜ ਯਾਤਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ, ‘ਅਪੋਲੋ ਜਨਰੇਸ਼ਨ ਨੇ ਬਹੁਤ ਕੁਝ ਕੀਤਾ। ਹੁਣ ਇਹ ‘ਆਰਟੇਮਿਸ ਜਨਰੇਸ਼ਨ’ ਹੈ।’

ਮਿਨੇਸੋਟਾ ਦੇ ਮਿਨੀਪੋਲਿਸ ‘ਚ ਜਨਮੇ ਅਨਿਲ ਮੇਨਨ 2018 ‘ਚ ਐਲਨ ਮਸਕ ਦੀ ਪੁਲਾੜ ਕੰਪਨੀ ‘ਸਪੇਸ ਐਕਸ’ ਦਾ ਹਿੱਸਾ ਬਣੇ ਤੇ ਡੈਮੋ-2 ਮੁਹਿੰਮ ਦੌਰਾਨ ਮਨੁੱਖ ਨੂੰ ਪੁਲਾੜ ‘ਚ ਭੇਜਣ ਦੇ ਮਿਸ਼ਨ ‘ਚ ਮਦਦ ਕੀਤੀ। ਉਨ੍ਹਾਂ ਭਵਿੱਖ ਦੀਆਂ ਮੁਹਿੰਮਾਂ ਦੌਰਾਨ ਮਨੁੱਖੀ ਪ੍ਰਣਾਲੀ ਦੀ ਮਦਦ ਕਰਨ ਵਾਲੇ ਮੈਡੀਕਲ ਸੰਗਠਨ ਦਾ ਵੀ ਨਿਰਮਾਣ ਕੀਤਾ।

ਪੋਲੀਓ ਟੀਕਾਕਰਨ ਦੇ ਅਧਿਐਨ ਤੇ ਸਮਰਥਨ ਲਈ ਬਤੌਰ ਰੋਟਰੀ ਅੰਬੈਸਡਰ ਉਹ ਭਾਰਤ ‘ਚ ਇਕ ਸਾਲ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ 2014 ‘ਚ ਉਹ ਨਾਸਾ ਨਾਲ ਜੁੜੇ ਤੇ ਵੱਖ-ਵੱਖ ਮੁਹਿੰਮਾਂ ‘ਚ ਫਲਾਈਟ ਸਰਜਨ ਦੀ ਭੂਮਿਕਾ ਨਿਭਾਉਂਦੇ ਹੋਏ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਕੇਂਦਰ (ਆਈਐੱਸਐੱਸ) ਪਹੁੰਚਾਇਆ। 2010 ਦੇ ਹੈਤੀ ਤੇ 2015 ਦੇ ਨੇਪਾਲ ਭੂਚਾਲ ਤੇ 2011 ‘ਚ ਹੋਏ ਰੇਨੋ ਏਅਰ ਸ਼ੋਅ ਹਾਦਸੇ ਦੌਰਾਨ ਮੈਨਨ ਨੇ ਹੀ ਬੌਤਰ ਡਾਕਟਰ ਪਹਿਲੀ ਪ੍ਰਤੀਕਿਰਿਆ ਦਿੱਤੀ ਸੀ।

- Advertisement -

 

 

     ਹਵਾਈ ਫ਼ੌਜ ‘ਚ ਮੈਨਨ ਨੇ ਬਤੌਰ ਫਲਾਈਟ ਸਰਜਨ 45ਵੀਂ ਸਪੇਸ ਵਿੰਗ ਤੇ 173ਵੀਂ ਫਲਾਈਟ ਵਿੰਗ ‘ਚ ਸੇਵਾਵਾਂ ਦਿੱਤੀਆਂ। ਉਹ 100 ਤੋਂ ਵੱਧ ਉਡਾਣਾਂ ‘ਚ ਸ਼ਾਮਲ ਰਹੇ ਤੇ ਕ੍ਰਿਟੀਕਲ ਕੇਅਰ ਏਅਰ ਟਰਾਂਸਪੋਰਟ ਟੀਮ ਦਾ ਹਿੱਸਾ ਰਹਿੰਦੇ ਹੋਏ ਇੰਨੇ ਹੀ ਮਰੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ।

Share this Article
Leave a comment