ਪੁਲਿਸ ਵਿਭਾਗ ‘ਚ ਮੱਚ ਗਈ ਹਾ-ਹਾ-ਕਾਰ, ਵੱਡੀ ਪੱਧਰ ‘ਤੇ ਥਾਣੇਦਾਰਾਂ, ਹੌਲਦਾਰਾਂ ਤੇ ਸ਼ਿਪਾਹੀਆਂ ਦੀਆਂ ਨੌਕਰੀਆਂ ਗਈਆਂ!

TeamGlobalPunjab
2 Min Read

ਮੋਗਾ : ਆਪਣੀ ਡਿਊਟੀ ਦੇ ਦੌਰਾਨ ਨਸ਼ਾ ਕਰਨ ਜਾਂ ਕੋਈ ਹੋਰ ਕੋਤਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਡਿਊਟੀ ‘ਚ ਕੋਤਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਦੇ ਪੁਲਿਸ ਵਿਭਾਗ ਨੇ ਸਬਕ ਸਿਖਾਉਣਾ ਦਾ ਮਨ ਬਣਾ ਲਿਆ ਹੈ ਤੇ ਇਸ ਦੀ ਸ਼ੁਰੂਆਤ ਵੀ ਹੋ ਚੁਕੀ ਹੈ। ਇਸ ਦੀ ਤਾਜ਼ਾ ਮਿਸਾਲ ਜਿਲ੍ਹਾ ਮੋਗਾ ’ਚ ਉਸ ਵੇਲੇ ਵੇਖਣ ਨੂੰ ਮਿਲੀ ਹੈ ਜਦੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ, ਚੌਕੀਆਂ ਅਤੇ ਪੁਲਿਸ ਲਾਈਨ ’ਚ ਤੈਨਾਤ 17 ਪੁਲਸ ਮੁਲਾਜ਼ਮਾਂ ਨੂੰ ਇਸ ਲਈ ਡਿਊਟੀ ਤੋਂ ਜਬਰੀ ਸੇਵਾ ਮੁਕਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਕਿੳਂਕਿ ਇਹ ਲੋਕ ਨਸ਼ਿਆਂ ਅਤੇ ਹੋਰ ਕੁਰੀਤੀਆਂ ਵਿੱਚ ਸ਼ਾਮਲ ਸਨ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਗਾ ਐੱਸਪੀ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਦੇ 17 ਪੁਲਿਸ ਮੁਲਾਜ਼ਮਾਂ ਨੂੰ ਵਿਭਾਗ ਅੰਦਰ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਜ਼ਬਰੀ ਰਿਟਾਇਰ (ਸੇਵਾ ਮੁਕਤ) ਕਰਨ ਦੇ ਹੁਕਮ ਦਿੱਤੇ ਗਏ ਹਨ। ਸੇਵਾ ਮੁਕਤ ਕੀਤੇ ਜਾ ਰਹੇ ਇਨ੍ਹਾਂ ਮੁਲਾਜ਼ਮਾਂ ਵਿੱਚ ਥਾਣੇਦਾਰ, ਹੌਲਦਾਰ, ਅਤੇ ਕਈ ਹੋਰ ਆਹੁਦਿਆਂ ‘ਤੇ ਬੈਠੇ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪੁਲਿਸ ਦਾ ਲੋਕਾਂ ‘ਚ ਭਰੋਸਾ ਵਧ ਕੇ ਵਿਭਾਗ ਦਾ ਅਕਸ ਸੁਧਰੇਗਾ ਉੱਥੇ ਇਹੋ ਜਿਹੇ ਦੂਜੇ ਪੁਲਿਸ ਮੁਲਾਜ਼ਮ ਵੀ ਸੁਚੇਤ ਹੋਣਗੇ ਜਿਸ ਨਾਲ ਵਿਭਾਗ ਦੀ ਕਾਰੁਜ਼ਗਾਰੀ ਸੁਧਰੇਗੀ।

ਭਾਵੇਂ ਕਿ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਇੱਕ ਚੰਗੀ ਸ਼ੁਰੂਆਤ ਕਿਹਾ ਜਾਵੇਗਾ ਪਰ ਇਸ ਦੇ ਬਾਵਜੂਦ ਜਿਹੜੇ ਦਾਅਵੇ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਹਨ ਉਨ੍ਹਾਂ ਉੱਤੇ ਸਾਰੇ ਪੁਲਿਸ ਅਧਿਕਾਰੀਆਂ ਦਾ ਖਰਾ ਉਤਰਨਾਂ ਸੌਖਾ ਨਹੀਂ ਹੈ, ਕਿਉਂਕਿ ਦੋਸ਼ ਹੈ ਕਿ ਇੱਕ ਦੋ ਪੁਲਿਸ ਅਫਸਰਾਂ ਵੱਲੋਂ ਵਰਤੀ ਗਈ ਸਖਤੀ, ਉਹੋ ਜਿਹੇ ਪੁਲਿਸ ਅਫਸਰਾਂ ਨੂੰ ਮਾਤ ਨਹੀਂ ਪਾ ਸਕਦੀ ਜਿਹੜੇ ਮਾਸੂਮ ਲੋਕਾਂ ਦਾ ਕਤਲ ਕਰਨ ਵਾਲਿਆਂ ਉੱਤੇ ਵੀ ਇਹ ਕਹਿ ਕੇ ਕਾਰਵਾਈਆਂ ਰੋਕ ਦਿੰਦੇ ਹਨ ਕਿ ਇਸ ਨਾਲ ਵਿਭਾਗ ਦੇ ਮੁਲਾਜ਼ਮਾਂ ਦਾ ਮਨੋਬਲ ਡਿੱਗੇਗਾ।

Share this Article
Leave a comment