ਪਾਕਿਸਤਾਨ ‘ਚ ਘੱਟ ਗਿਣਤੀਆਂ ਨੂੰ ਨਹੀਂ ਦਿੱਤਾ ਜਾ ਰਿਹਾ ਰਾਸ਼ਨ

TeamGlobalPunjab
1 Min Read

ਇਸਲਾਮਾਬਾਦ: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਆਪਣੇ ਨਾਗਰਿਕਾਂ ਨੂੰ ਬਚਾਉਣ ਚ ਲੱਗੀ ਹੋਈ ਹੈ, ਉਥੇ ਹੀ ਅਜਿਹੀ ਘੜੀ ਵਿੱਚ ਵੀ ਪਾਕਿਸਤਾਨ ਤੋਂ ਇੱਕ ਸ਼ਰਮਨਾਕ ਖਬਰ ਸੁਣ ਨੂੰ ਮਿਲੀ ਹੈ। ਪਾਕਿਸਤਾਨ ਵਿੱਚ ਮੌਜੂਦ ਘੱਟ ਗਿਣਤੀਆਂ ਨੇ ਸਰਕਾਰ ‘ਤੇ ਭੇਦਭਾਵ ਕਰਨ ਦੇ ਦੋਸ਼ ਲਗਾਏ ਹਨ।

ਰਿਪੋਰਟਾਂ ਮੁਤਾਬਕ ਹਿੰਦੂ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਕਿਹਾ ਹੈ ਕਿ ਸਿੰਧ ਪ੍ਰਾਂਤ ਵਿੱਚ ਰਹਿਣ ਵਾਲੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਅਧਿਕਾਰੀ ਰਾਸ਼ਨ ਨਹੀਂ ਦੇ ਰਹੇ ਹਨ। ਇੱਕ ਸਥਾਨਕ ਹਿੰਦੂ ਦਾ ਕਹਿਣਾ ਹੈ, ਲਾਕਡਾਉਨ ਦੌਰਾਨ ਅਧਿਕਾਰੀ ਸਾਡੀ ਸਹਾਇਤਾ ਨਹੀਂ ਕਰ ਰਹੇ ਹਨ, ਸਾਨੂੰ ਰਾਸ਼ਨ ਵੀ ਨਹੀਂ ਦਿੱਤਾ ਜਾ ਰਿਹਾ ਹੈ ਕਿਉਂਕਿ ਅਸੀ ਘੱਟ ਗਿਣਤੀ ਭਾਈਚਾਰੇ ਦਾ ਹਿੱਸਾ ਹਾਂ।

ਦੱਸ ਦਈਏ ਕਿ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧਕੇ 2039 ਤੱਕ ਪਹੁੰਚ ਗਈ ਹੈ। ਇਸ ਵਿੱਚ ਪੰਜਾਬ ਅਤੇ ਸਿੰਧ ‘ਚ ਸਭ ਤੋਂ ਜ਼ਿਆਦਾ ਮਾਮਲੇ ਹਨ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 708 ਅਤੇ ਸਿੰਧ ਵਿੱਚ 676 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪੀਓਕੇ ਵਿੱਚ ਕੋਰੋਨਾ ਦੇ ਛੇ ਮਾਮਲੇ ਹਨ, ਬਲੂਚਿਸਤਾਨ ਵਿੱਚ 158, ਗਿਲਗਿਤ ਬਾਲਟਿਸਤਾਨ ਵਿੱਚ 184, ਇਸਲਾਮਾਬਾਦ ਵਿੱਚ 54 ਅਤੇ ਖੈਬਰ ਪਖਤੂਨਖਵਾ ਵਿੱਚ 253 ਮਾਮਲੇ ਦਰਜ ਕੀਤੇ ਗਏ ਹਨ।

Share this Article
Leave a comment