ਟਾਈਮ ਮੈਗਜ਼ੀਨ ਦੀ ‘2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ’ ਦੀ ਸੂਚੀ ‘ਚ ਪੀਐਮ ਮੋਦੀ, ਮਮਤਾ ਬੈਨਰਜੀ, ਅਦਰ ਪੂਨਾਵਾਲਾ ਸ਼ਾਮਲ

TeamGlobalPunjab
2 Min Read

ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੀਰਮ ਇੰਸਟੀਚਿਟ ਆਫ਼ ਇੰਡੀਆ (ਐਸਆਈਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ, ਅਦਰ ਪੂਨਾਵਾਲਾ, ਉਨ੍ਹਾਂ ਕੁਝ ਭਾਰਤੀਆਂ ਵਿੱਚੋਂ ਹਨ ਜਿਨ੍ਹਾਂ ਨੂੰ ‘2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ’ ਦੀ ਟਾਈਮ ਮੈਗਜ਼ੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਤਾਲਿਬਾਨ ਮੁੱਲਾ ਅਬਦੁਲ ਗਨੀ ਬਰਾਦਰ ਵੀ ਇਸ ਸੂਚੀ ’ਚ ਹਨ। ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਲਿਖਿਆ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਤੋਂ ਬਾਅਦ ਮੋਦੀ ਤੀਜੇ ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਭਾਰਤੀ ਸਿਆਸਤ ’ਤੇ ਗ਼ਲਬਾ ਹੈ। ਮੈਗਜ਼ੀਨ ਲਈ ਮੋਦੀ ਦੀ ਪ੍ਰੋਫਾਈਲ ਸੀਐੱਨਐੱਨ ਦੇ ਪੱਤਰਕਾਰ ਫ਼ਰੀਦ ਜਕਾਰੀਆ ਨੇ ਲਿਖੀ ਹੈ।

ਜਕਾਰੀਆ ਨੇ ਲਿਖਿਆ ਹੈ ਕਿ ਕੋਰੋਨਾ ਕਾਲ ਦੌਰਾਨ ਕੁਝ ਗਿਰਾਵਟ ਤੋਂ ਬਾਅਦ ਵੀ ਮੋਦੀ ਦੀ ਹਰਮਨਪਿਆਰਤਾ 71 ਫ਼ੀਸਦੀ ਦੇ ਉੱਚੇ ਪੱਧਰ ’ਤੇ ਬਣੀ ਹੋਈ ਹੈ। ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਕੁਝ ਨੀਤੀਆਂ ਨਾਲ ਅਸਹਿਮਤੀ ਵੀ ਪ੍ਰਗਟਾਈ ਹੈ। ਟਾਈਮ ਦੀ ਇਸ ਸੂਚੀ ’ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੂੰ ਵੀ ਸ਼ਾਮਲ ਕੀਤਾ ਹੈ। ਮਮਤਾ ਬਾਰੇ ਲਿਖਿਆ ਗਿਆ ਹੈ ਕਿ ਉਹ ਆਪਣੀ ਪਾਰਟੀ ਦੀ ਅਗਵਾਈ ਨਹੀਂ ਕਰਦੀ ਬਲਕਿ ਆਪ ਹੀ ਪਾਰਟੀ ਹਨ। ਪੂਨਾਵਾਲਾ ਬਾਰੇ ਟਾਈਮ ਨੇ ਲਿਖਿਆ ਹੈ ਕਿ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ, ਪਰ ਪੂਨਾਵਾਲਾ ਇਸ ਨੂੰ ਖ਼ਤਮ ਕਰਨ ’ਚ ਮਦਦ ਕਰ ਸਕਦੇ ਹਨ।

Share this Article
Leave a comment