ਪਾਕਿਸਤਾਨ ਕ੍ਰਿਕਟ ਟੀਮ ਦੇ 10 ਖਿਡਾਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ

TeamGlobalPunjab
2 Min Read

ਲਾਹੌਰ: ਪਾਕਿਸਤਾਨ ਕ੍ਰਿਕਟ ਟੀਮ ਦੇ ਸੱਤ ਹੋਰ ਖਿਡਾਰੀ ਮੰਗਲਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸ਼ਾਦਾਬ ਖਾਨ, ਹੈਰਿਸ ਰਉਫ ਅਤੇ ਹੈਦਰ ਅਲੀ ਨੂੰ ਸੋਮਵਾਰ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ। ਇਸੇ ਤਰ੍ਹਾਂ ਇੰਗਲੈਂਡ ਦੌਰੇ ‘ਤੇ ਜਾਣ ਵਾਲੀ ਟੀਮ ਦੇ 10 ਖਿਡਾਰੀ ਕੋਰੋਨਾ ਪਾਜ਼ਿਟਿਵ ਪਾਏ ਜਾ ਚੁੱਕੇ ਹਨ। ਇਸ ਦੇ ਬਾਵਜੂਦ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਕਿਹਾ ਕਿ ਇੰਗਲੈਂਡ ਦੌਰਾ ਹੋਵੇਗਾ ਅਤੇ ਟੀਮ ਪਹਿਲਾਂ ਤੋਂ ਨਿਰਧਾਰਤ ਸੂਚੀ ਅਨੁਸਾਰ ਐਤਵਾਰ ਨੂੰ ਰਵਾਨਾ ਹੋਵੇਗੀ।

ਪਾਕਿਸਤਾਨ ਨੂੰ ਇੰਗਲੈਂਡ ਵਿੱਚ ਅਗਸਤ ‘ਚ ਤਿੰਨ ਟੈਸਟ ਮੈਚ ਅਤੇ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਲਈ 29 ਮੈਂਬਰੀ ਪਾਕਿਸਤਾਨ ਟੀਮ ਐਤਵਾਰ 29 ਜੂਨ ਨੂੰ ਰਵਾਨਾ ਹੋਵੇਗੀ।

PCB ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ, ਕਈ ਫਿਟ ਖਿਡਾਰੀਆਂ ‘ਚ ਕੋਰੋਨਾ ਸੰਕਰਮਣ ਦੇ ਲੱਛਣ ਨਜ਼ਰ ਨਹੀਂ ਆ ਰਹੇ ਸਨ, ਇਸ ਦੇ ਬਾਵਜੂਦ ਉਹ ਪਾਜ਼ਿਟਿਵ ਪਾਏ ਗਏ ਹਨ। ਇਸ ਨੂੰ ਵੇਖਦੇ ਲੋਕਾਂ ਨੂੰ ਸਰਕਾਰ ਵੱਲੋਂ ਸੁਝਾਏ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਪਾਕਿਸਤਾਨ ਟੀਮ ਮਿੱਥੇ ਸਮੇਂ ‘ਤੇ ਇੰਗਲੈਂਡ ਰਵਾਨਾ ਹੋਵੇਗੀ। ਕੋਰੋਨਾ ਪਾਜ਼ਿਟਿਵ ਪਾਏ ਗਏ ਕ੍ਰਿਕੇਟਰਾਂ ਨੂੰ ਹੋਮ ਕੁਆਰੰਟੀਨ ਲਈ ਕਿਹਾ ਗਿਆ ਹੈ। ਜਿਵੇਂ ਹੀ ਉਨ੍ਹਾਂ ਦੇ ਟੈਸਟ ਨੈਗਿਟਿਵ ਆਉਣਗੇ, ਉਨ੍ਹਾਂ ਨੂੰ ਇੰਗਲੈਂਡ ਰਵਾਨਾ ਕੀਤਾ ਜਾਵੇਗਾ। ਉਨ੍ਹਾਂਨੇ ਕਿਹਾ ਕਿ ਚੰਗੀ ਗੱਲ ਇਹ ਰਹੀ ਕਿ Mohammad Rizwan ਨੂੰ ਛੱਡ ਕੇ ਕੋਈ ਵੀ  ਪਲੇਇੰਗ ਇਲੇਵਨ ਦਾ ਖਿਡਾਰੀ ਕੋਰੋਨਾ ਪਾਜ਼ਿਟਿਵ ਨਹੀਂ ਪਾਇਆ ਗਿਆ ਹੈ।

Share this Article
Leave a comment