ਅਮਰੀਕੀ ਫੌਜ ਨੇ ਲਗਭਗ 400 ਚਿਨੂਕ ਹੈਲੀਕਾਪਟਰਾਂ ਦੀ ਉਡਾਣ ‘ਤੇ ਲਗਾਈ ਰੋਕ, ਭਾਰਤੀ ਹਵਾਈ ਸੈਨਾ ਦੀ ਵਧੀ ਚਿੰਤਾ

Rajneet Kaur
3 Min Read

ਵਾਸ਼ਿੰਗਟਨ: ਵਿਅਤਨਾਮ ਤੋਂ ਅਫਗਾਨਿਸਤਾਨ ਤੱਕ ਜੰਗ ਜਿੱਤਣ ਵਾਲੀ ਅਮਰੀਕੀ ਹਵਾਈ ਫੌਜ ਦੀ ਜਾਨ ਕਹੇ ਜਾਣ ਵਾਲੇ ਸੀ.ਐੱਚ.-47 ਚਿਨੂਕ ਹੈਲੀਕਾਪਟਰਾਂ ਦੇ ਇੰਜਣਾਂ ‘ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਅਮਰੀਕੀ ਫੌਜ ਨੇ ਇਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਲਗਭਗ 400 ਚਿਨੂਕ ਹੈਲੀਕਾਪਟਰਾਂ ਦੀ ਉਡਾਣ ਰੋਕ ਦਿੱਤੀ ਗਈ ਹੈ।

ਇਸਨੂੰ ਪਹਿਲੀ ਵਾਰ 1961 ਵਿੱਚ ਉਡਾਇਆ ਗਿਆ ਸੀ। ਉਦੋਂ ਅਜਿਹੇ ਹੈਲੀਕਾਪਟਰ ਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ। ਸਾਲ 2012 ਤੱਕ, ਪੂਰੀ ਦੁਨੀਆ ਵਿੱਚ 1200 ਤੋਂ ਵੱਧ ਅਜਿਹੇ ਹੈਲੀਕਾਪਟਰ ਤਿਆਰ ਕੀਤੇ ਗਏ ਸਨ। ਭਾਰਤੀ ਹਵਾਈ ਸੈਨਾ ਕੋਲ ਵੀ 15 ਚਿਨੂਕ ਹਨ। ਚਿਨੂਕ ਹੈਲੀਕਾਪਟਰਾਂ ਦੀ ਵਰਤੋਂ ਭਾਰਤ ਸਮੇਤ ਦੁਨੀਆ ਦੇ 20 ਦੇਸ਼ ਕਰਦੇ ਹਨ। 

ਅਮਰੀਕੀ ਮੀਡੀਆ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਅਮਰੀਕੀ ਫੌਜ ਨੇ ਚਿਨੂਕ ਹੈਲੀਕਾਪਟਰਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਹੈ ਕਿਉਂਕਿ ਇਸ ਦੇ ਇੰਜਣ ‘ਚ ਅੱਗ ਲੱਗਣ ਦਾ ਖਤਰਾ ਵਧ ਗਿਆ ਸੀ।ਅਮਰੀਕਾ ਦੀ ਵੀਅਤਨਾਮ ਜੰਗ ਤੋਂ ਲੈ ਕੇ ਅਫਗਾਨਿਸਤਾਨ, ਪੱਛਮੀ ਏਸ਼ੀਆ ਤੱਕ ਦੀਆਂ ਕਈ ਜੰਗਾਂ ਵਿੱਚ ਚਿਨੂਕ ਹੈਲੀਕਾਪਟਰ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਭਾਰਤੀ ਹਵਾਈ ਸੈਨਾ ਨੇ ਅਮਰੀਕੀ ਕੰਪਨੀ ਬੋਇੰਗ ਤੋਂ ਚਿਨੂਕ ਹੈਲੀਕਾਪਟਰਾਂ ਨੂੰ ਮੁਅੱਤਲ ਕਰਨ ਦੇ ਕਾਰਨਾਂ ਬਾਰੇ ਜਾਣਕਾਰੀ ਮੰਗੀ ਹੈ।

CH-47 ਚਿਨੂਕ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਡਣ ਵਾਲੇ ਭਾਰੀ ਟਰਾਂਸਪੋਰਟ ਹੈਲੀਕਾਪਟਰਾਂ ਵਿੱਚੋਂ ਇੱਕ ਹੈ। ਇਹ 12.5 ਫੁੱਟ ਚੌੜਾ ਅਤੇ 18.11 ਫੁੱਟ ਉੱਚਾ ਹੈ। ਇਸ ਨੂੰ ਚੀਨ ਦੀ ਸਰਹੱਦ ਨੇੜੇ ਲੱਦਾਖ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਇਸ ਨੂੰ ਮਾਰਚ 2019 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਭਾਰਤ ਵਿੱਚ, ਚਿਨੂਕ ਹੈਲੀਕਾਪਟਰ ਉੱਤਰ ਵਿੱਚ ਚੰਡੀਗੜ੍ਹ ਵਿੱਚ ਤਾਇਨਾਤ ਕੀਤੇ ਗਏ ਹਨ, ਉੱਤਰ-ਪੂਰਬ ਵਿੱਚ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਦੂਜੀ ਯੂਨਿਟ ਅਸਾਮ ਵਿੱਚ ਰੱਖੀ ਗਈ ਹੈ।

- Advertisement -

ਚਿਨੂਕ ਹੈਲੀਕਾਪਟਰ ਅਤਿ-ਆਧੁਨਿਕ ਹੈਲੀਕਾਪਟਰ ਹਨ ਜੋ ਕਈ ਮਿਸ਼ਨਾਂ ਨੂੰ ਪੂਰਾ ਕਰ ਸਕਦੇ ਹਨ। ਇਹ ਚਿਨੂਕ ਹੈਲੀਕਾਪਟਰ ਅਮਰੀਕਾ ਦੀ ਹਨੀਵੈਲ ਕੰਪਨੀ ਦੁਆਰਾ ਬਣਾਇਆ ਗਿਆ ਦੋ ਇੰਜਣਾਂ ਵਾਲਾ ਹੈਲੀਕਾਪਟਰ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment