ਪਰਿਵਾਰ ਨੇ ਮ੍ਰਿਤਕ ਔਰਤ ਦਾ ਕੀਤਾ ਸਸਕਾਰ, 15 ਦਿਨ ਬਾਅਦ ਘਰ ਆਈ ਔਰਤ

TeamGlobalPunjab
3 Min Read

ਕੋਰੋਨਾ ਮਹਾਮਾਰੀ ‘ਚ ਡਾਕਟਰਾਂ ‘ਤੇ ਗੰਭੀਰ ਦੋਸ਼ ਲਗਦੇ ਆ ਰਹੇ ਹਨ ਕਿ ਮਰੀਜ਼ਾਂ ਦੀ ਦੇਖਭਾਲ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ।ਲੋਕ ਡਾਕਟਰਾਂ ਦੇ ਕੀਤੇ ਇਲਾਜ ਉਤੇ ਵੀ ਸਵਾਲ ਕਰ ਰਹੇ ਹਨ। ਇਕ ਮਾਮਲਾ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜਿਲ੍ਹੇ ਵਿੱਚੋਂ ਸਾਹਮਣੇ ਆਇਆ ਹੈ।ਜਿਥੇ ਡਾਕਟਰਾਂ ਨੇ ਕੋਰੋਨਾ ਮਰੀਜ਼ ਔਰਤ ਨੂੰ ਮ੍ਰਿਤਕ ਦਸਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੋਂਪ ਦਿਤੀ। ਪਰਿਵਾਰ ਨੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ। ਪਰ 15 ਦਿਨਾਂ ਬਾਅਦ ਕੁਝ ਅਜਿਹਾ ਹੋਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਜਿਸ ਔਰਤ ਦਾ ਸਸਕਾਰ ਹੋ ਚੁੱਕਾ ਸੀ ਉਹ ਵਾਪਿਸ ਘਰ ਆ ਗਈ।

ਮ੍ਰਿਤਕ ਔਰਤ ਨੂੰ ਜਿੰਦਾ ਦੇਖ ਪਿੰਡ ਵਾਲੇ ਹੈਰਾਨ ਰਹਿ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜਗਾਗਾਯੇਪੇਟਾ ਵਿੱਚ ਇੱਕ ਪਰਿਵਾਰ ਵੱਲੋਂ ਮੁਟਿਲਾ ਗਿਰੀਜੰਮਾ ਨਾਮਕ ਬਜੁਰਗ ਔਰਤ ਨੂੰ ਵਿਜੇਵਾੜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਇੱਕ ਘੰਟੇ ਬਾਅਦ ਉਸ ਔਰਤ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਜ਼ਿਆਦਾ ਵਿਗੜ ਗਈ ਹੈ। 12 ਵਜੇ ਦੇ ਕਰੀਬ ਹਸਪਤਾਲ ਵਲੋਂ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ  ਔਰਤ ਦੀ ਮੋਤ ਹੋ ਗਈ ਹੈ।

ਇਸ ਦੌਰਾਨ ਹੀ ਹਸਪਤਾਲ ਨੇ ਪਰਿਵਾਰ ਨੂੰ ਔਰਤ ਦੀ ਦੇਹ ਸਮੇਤ ਮੁਟਿਲਾ ਗਿਰੀਜੰਮਾ ਦੇ ਨਾਮ ਤੇ ਮੋਤ ਦਾ ਸਰਟੀਫਿਕੇਟ ਵੀ ਦੇ ਦਿੱਤਾ ਅਤੇ ਪਰਿਵਾਰ ਨੇ ਗਿਰੀਜੰਮਾ ਦਾ ਸਸਕਾਰ ਕਰ ਦਿੱਤਾ।  ਲਗਭਗ 15 ਦਿਨਾਂ ਬਾਅਦ ਬੁੱਧਵਾਰ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਗਿਰੀਜੰਮਾ ਨੂੰ ਜਿੰਦਾ ਦੇਖਿਆ ਤਾਂ ਕਈ ਲੋਕ ਉਸ ਨੂੰ ਭੂਤ ਸਮਝ ਕੇ ਡਰਨ ਲੱਗੇ। ਗਿਰੀਜਮਾ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਠੀਕ ਹੋ ਕੇ ਘਰ ਵਾਪਸ ਆਈ ਹੈ।

- Advertisement -

ਮਿਲੀ ਜਾਣਕਾਰੀ ਅਨੁਸਾਰ   12 ਮਈ ਨੂੰ ਗਿਰੀਜਮਾ ਦਾ ਪਤੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਆਇਆ ਸੀ ਪਰ ਜਦੋਂ ਉਹ 15 ਮਈ ਨੂੰ ਉਸ ਨੂੰ ਹਸਪਤਾਲ ਦੇਖਣ ਗਿਆ ਤਾਂ ਉਹ ਉਸ ਬਿਸਤਰੇ ਉੱਤੇ ਨਹੀਂ ਸੀ ਇਸ ਦੌਰਾਨ ਡਾਕਟਰਾਂ ਨੇ ਦਸਿਆ ਕੇ ਔਰਤ ਦੀ ਮੌਤ ਹੋ ਗਈ ਹੈ। ਹੁਣ ਹੈਰਾਨੀ ਇਸ ਗਲ ਦੀ ਹੈ ਕਿ ਪਰਿਵਾਰ ਨੇ ਜਿਸਦਾ ਸਸਕਾਰ ਕੀਤਾ ਉਹ ਔਰਤ ਕੋਣ ਸੀ? ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹਸਪਤਾਲ ਦੀ ਇੰਨੀ ਵੱਡੀ ਗਲਤੀ ਤੇ ਕੀ ਕਾਰਵਾਈ ਹੁੰਦੀ ਹੈ ਇਹ ਵੀ ਆਉਣ ਵਾਲੇ ਸਮੇਂ ‘ਚ ਪਤਾ ਲੱਗੇਗਾ।

Share this Article
Leave a comment