ਦਾਲੀਅਨ: ਚੀਨ ਅਤੇ ਕੈਨੇਡਾ ਦੇ ਵਿੱਚ ਚਲ ਰਹੇ ਡਿਪਲੋਮੈਟਿਕ ਤਣਾਅ ਦੇ ਚਲਦਿਆਂ, ਚੀਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੈਨੇਡਾ ਦੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਹੈ। ਦਾਲੀਅਨ ਦੇ ਉੱਤਰ-ਪੂਰਬੀ ਸ਼ਹਿਰ ਦੀ ਇਕ ਅਦਾਲਤ ਨੇ 36 ਸਾਲਾਂ ਰਾਬਰਡ ਲਿਓਜ ਸ਼ਿਲੇਨਬਰਗ ਨੂੰ ਇਹ ਸਜ਼ਾ ਸੁਣਾਈ।
ਅਦਾਲਤ ਦੇ ਮੁੱਖ ਜੱਜ ਨੇ ਕਿਹਾ ਕਿ ਅਦਾਲਤ ਦੋਸ਼ੀ ਵਿਅਕਤੀ ਦੇ ਬਚਾਅ ਦੇ ਸਾਰੇ ਤਰਕਾਂ ਨੂੰ ਖਾਰਜ ਕਰਦੀ ਹੈ ਕਿਉਂਕਿ ਇਹ ਤੱਥਾਂ ਨਾਲ ਮੇਲ ਨਹੀਂ ਖਾਂਦੀ। ਫੈਸਲੇ ਤੋਂ ਬਾਅਦ ਅਦਾਲਤ ‘ਚ ਕੈਨੇਡਾ ਦੂਤਘਰ ਦੇ ਅਧਿਕਾਰੀ ਅਤੇ ਏ. ਐੱਫ. ਪੀ. ਸਮੇਤ 3 ਵਿਦੇਸ਼ੀ ਪੱਤਰਕਾਰ ਮੌਜੂਦ ਸਨ। ਇਸ ਫੈਸਲੇ ਤੋਂ ਬਾਅਦ ਸ਼ਿਲੇਨਬਰਗ ਉੱਪਰੀ ਅਦਾਲਤ ‘ਚ ਅਪੀਲ ਕਰ ਸਕਦਾ ਹੈ।
ਪਿਛਲੇ ਸਾਲ ਨਵੰਬਰ ‘ਚ ਸ਼ਿਲੇਨਬਰਗ ਨੂੰ 15 ਸਾਲ ਦੀ ਸਜ਼ਾ ਅਤੇ 22,000 ਡਾਲਰ ਦਾ ਜ਼ੁਰਮਾਨਾ ਠੋਕਿਆ ਗਿਆ ਸੀ। ਪਰ ਇਕ ਅਪੀਲ ਤੋਂ ਬਾਅਦ ਲਿਓਨੀਂਗ ਦੀ ਇਕ ਅਦਾਲਤ ਨੇ ਦਸੰਬਰ ‘ਚ ਕਿਹਾ ਸੀ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਸਜ਼ਾ ਘੱਟ ਹੈ। ਇਹ ਸਜ਼ਾ ਇਕ ਦਿਨ ਤੱਕ ਲੰਬੀ ਚਲੀ ਦੁਬਾਰਾ ਸੁਣਵਾਈ ਤੋਂ ਬਾਅਦ ਸੁਣਾਈ ਗਈ ਹੈ।
ਕੈਨੇਡਾ ਦੇ ਨਾਗਰਿਕ ਨੂੰ ਸਜ਼ਾ ਘਟਨਾ ਤੋਂ ਬਾਅਦ ਸੁਣਾਈ ਗਈ ਹੈ ਜਦ ਚੀਨ ਸਰਕਾਰ ਇਕ ਦਿੱਗਜ਼ ਟੈਲੀਕਾਮ ਕੰਪਨੀ ਹੁਵਾਵੇ ਦੀ ਇਕ ਉੱਚ ਕਾਰਜਕਾਰੀ ਅਧਿਕਾਰੀ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤੇ ਜਾਣ ‘ਤੇ ਗੁੱਸਾ ਜ਼ਾਹਿਰ ਕੀਤਾ ਸੀ। ਇਹ ਗ੍ਰਿਫਤਾਰੀ ਈਰਾਨ ‘ਤੇ ਲਾਈਆਂ ਗਈਆਂ ਪਾਬੰਦੀਆਂ ਦੇ ਉਲੰਘਣ ਨਾਲ ਸਬੰਧਿਤ ਸੀ ਅਤੇ ਅਮਰੀਕਾ ਨੇ ਕਾਰਜਕਾਰੀ ਅਧਿਕਾਰੀ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਚੀਨ ਨੇ ਕੈਨੇਡਾ ਦੇ 2 ਨਾਗਰਿਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ‘ਚੋਂ ਇਕ ਸਾਬਕਾ ਰਾਜਦੂਤ ਹੈ ਅਤੇ ਦੂਜਾ ਬਿਜਨੈੱਸ ਕੰਸਲਟੈਂਟ ਸੀ।
ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ‘ਚ ਚੀਨੀ ਅਦਾਲਤ ਨੇ ਕੈਨੇਡੀਅਨ ਨੂੰ ਸੁਣਾਈ ਸਜ਼ਾ-ਏ-ਮੌਤ

Leave a Comment
Leave a Comment