ਸ੍ਰੀ ਮੁਕਤਸਰ ਸਾਹਿਬ : ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ 21 ਵੀਂ ਸਦੀ ਦਾ ਯੁੱਗ ਹੈ ਤੇ ਅੱਜ ਦੇ ਸਮੇਂ ‘ਚ ਮੁੰਡਾ ਅਤੇ ਕੁੜੀ ਬਰਾਬਰ ਹਨ। ਇਸ ਗੱਲ ਨੂੰ ਸੱਚ ਸਾਬਤ ਕੀਤਾ ਹੈ ਜਿਲ੍ਹਾ ਮੁਕਤਸਰ ਸਾਹਿਬ ਦੀ ਇਸ ਧੀ ਨੇ। ਜੀ ਹਾਂ! ਪੰਜਾਬ ਦੀ ਇਸ ਧੀ ਦਾ ਨਾਂ ਹੈ ਹਰਜਿੰਦਰ ਕੌਰ, ਜਿਸ ਨੇ ਆਪਣੇ ਪਿਤਾ ਅਤੇ ਭਰਾਵਾਂ ਦੀ ਮੌਤ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਬਲਕਿ ਇੱਕ ਮਰਦ ਵਾਂਗ ਅੱਜ ਵੀ ਆਪਣੀਆਂ ਜ਼ਮੀਨਾਂ ‘ਤੇ ਖੇਤੀ ਕਰਦੀ ਹੈ। ਬੀਤੀ ਕੱਲ੍ਹ ਹਰਜਿੰਦਰ ਕੌਰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਾਈਵ ਹੋਈ। ਹਰਜਿੰਦਰ ਕੌਰ ਨੇ ਲਾਈਵ ਹੋ ਕੇ ਕਈ ਅਹਿਮ ਖੁਲਾਸੇ ਕੀਤੇ। ਦਰਅਸਲ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਕੁਝ ਨਾਲ ਵਾਲੇ ਖੇਤ ਦੇ ਗੁਆਂਢੀ ਉਸ ਨੂੰ ਨਾਜਾਇਜ ਤੰਗ ਕਰਦੇ ਹਨ ਤੇ ਹਰਜਿੰਦਰ ‘ਤੇ ਵੱਟ ਵੱਢਣ ਦੇ ਇਲਜ਼ਾਮ ਲਾਉਂਦੇ ਹਨ।
ਹਰਜਿੰਦਰ ਨੇ ਲਾਈਵ ਹੋ ਕੇ ਦੱਸਿਆ ਕਿ ਉਸ ਨੇ ਆਪਣੇ ਗੁਆਂਢੀਆਂ ਨੂੰ ਇਸੇ ਕਰਕੇ ਹੀ ਧਮਕੀ ਦਿੱਤੀ ਸੀ। ਹਰਜਿੰਦਰ ਕੌਰ ਨੇ ਕਿਹਾ ਕਿ ਉਸ ਨੇ ਉਨ੍ਹਾਂ ਗੁਆਂਢੀਆਂ ਨੂੰ ਰਾਤ 12 ਵਜੇ ਦਾ ਸਮਾਂ ਦਿੱਤਾ ਸੀ, ਪਰ ਉਹ ਨਹੀਂ ਆਏ,ਸ਼ਾਇਦ ਡਰ ਗਏ। ਹਰਜਿੰਦਰ ਕੌਰ ਨੇ ਦੋਸ਼ ਲਾਇਆ ਕਿ ਉਹ ਹਰ ਵਾਰ ਉਸ ਨਾਲ ਧੱਕਾ ਕਰਦੇ ਹਨ। ਹਰਜਿੰਦਰ ਕੌਰ ਨੇ ਕਿਹਾ ਕਿ ਅਸੀਂ ਪਹਿਲ ਕਦੀ ਕੀਤੀ ਨਹੀਂ ਪਰ ਜੇਕਰ ਜਿਆਦਾ ਕੋਈ ਸਿਰ ਚੜ੍ਹਦਾ ਹੈ ਤਾਂ ਉਸ ਨੂੰ ਲਾਹੁਣਾ ਵੀ ਆਉਂਦਾ ਹੈ। ਹਰਜਿੰਦਰ ਕੌਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਗਲਤ ਬੋਲਦੇ ਹਨ। ਹਰਜਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੇ ਘਰ ਨਾਲ ਅੱਗ ਲਗਾ ਦਿੱਤੀ ਇਸ ਸਬੰਧੀ ਉਨ੍ਹਾਂ ਨੇ ਡੀਸੀ ਕੋਲ ਵੀ ਦਰਖਾਸਤ ਦਿੱਤੀ ਸੀ, ਪਰ ਕੋਈ ਸੁਣਵਾਈ ਨਹੀਂ ਹੋਈ।
ਹਰਜਿੰਦਰ ਕੌਰ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ, ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।