ਦੱਖਣੀ ਕੈਲੀਫੋਰਨੀਆ ‘ਚ ਪਿਛਲੇ ਦੋ ਦਹਾਕਿਆ ਬਾਅਦ ਆਇਆ ਜ਼ਬਰਦਸਤ ਭੂਚਾਲ

TeamGlobalPunjab
1 Min Read

ਲਾਸ ਏਂਜਲਸ: ਦੱਖਣੀ ਕੈਲੀਫੋਰਨੀਆ ‘ਚ ਵੀਰਵਾਰ ਸਵੇਰੇ 20 ਸਾਲਾਂ ਬਾਅਦ ਭੂਚਾਲ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.4 ਮਾਪੀ ਗਈ। ਅਮਰੀਕੀ ਭੂਗਰਗ ਸਰਵੇ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸਾਨ ਬਰਨਾਰਡੀਨੋ ਕਾਉਂਟੀ ਦੇ ਸੀਅਰਲੇਸ ਵੇਲੀ ਨੇੜੇ ਸੀ ਤੇ ਇਸ ਦੀ ਗਹਿਰਾਈ 5.4 ਮੀਲ ਸੀ।

ਲਾਸ ਏਂਜਲਸ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਅਜੇ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਲੀਫੋਰਨੀਆ ‘ਚ 1999 ਆਏ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਮਹਿਸੂਸ ਕੀਤਾ ਗਿਆ ਦੂਜਾ ਸਭ ਤੋਂ ਸ਼ਕਤੀਸ਼ਾਲੀ ਝਟਕਾ ਹੈ। ਇਸ ਦੇ ਚਲਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ਹਾਲਾਤ ਕਾਬੂ ‘ਚ ਹਨ।

- Advertisement -

ਉਨ੍ਹਾਂ ਨੇ ਲਿਖਿਆ ਦੱਖਣੀ ਕੈਲੀਫੋਰਨੀਆ ‘ਚ ਆਏ ਭੂਚਾਲ ‘ਤੇ ਪੂਰੀ ਜਾਣਕਾਰੀ ਹਾਸਲ ਕੀਤੀ, ਸਭ ਕੁਝ ਕੰਟਰਿਲ ‘ਚ ਹੈ। ਉੱਥੇ ਹੀ ਸਾਨ ਬਰਨਾਰਡੀਨੋ ਕਾਉਂਟੀ ਦੇ ਅੱਗ ਬੁਝਾਊ ਦਸਤੇ ਨੇ ਦੱਸਿਆ ਕਿ ਇਮਾਰਤਾਂ ਤੇ ਸੜ੍ਹਕਾਂ ਨੂੰ ਨੁਕਸਾਨ ਪਹੁੰਚਿਆ ਹੈ।

https://www.facebook.com/pitafreshrc/videos/2725781687450644/

Share this Article
Leave a comment