ਬ੍ਰਿਟਿਸ਼ ਕੋਲੰਬੀਆ ‘ਚ 2 ਰੋਮਨ ਕੈਥੋਲਿਕ ਚਰਚਾਂ ਅੱਗ ਲੱਗਣ ਕਾਰਨ ਸੜ੍ਹ ਕੇ ਸੁਆਹ

TeamGlobalPunjab
2 Min Read

ਓਲੀਵਰ/ਕੈਨੇਡਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 2 ਰੋਮਨ ਕੈਥੋਲਿਕ ਚਰਚਾਂ ਸੜ੍ਹ ਕੇ ਸੁਆਹ ਹੋ ਗਈਆਂ। ਪੇਂਟਿਕਟਨ ਇੰਡੀਅਨ ਬੈਂਡ ਰਿਜ਼ਰਵ ਦੀ ‘ਸੇਕਰੇਡ ਹਾਰਟ ਚਰਚ’ ਵਿਚੋਂ ਸੋਮਵਾਰ ਸਵੇਰੇ ਅੱਗ ਦੀਆਂ ਲਪਟਾਂ ਨਿਕਲੀਆਂ ਦੇਖੀਆਂ ਗਈਆਂ। ਅੱਗ ਗਰੀਨ ਮਾਉਂਟੇਨ ਰੋਡ ‘ਤੇ ਤੜਕੇ 1:30 ਵਜੇ ਲੱਗੀ। ਪੇਂਟਿਕਟਨ ਫਾਇਰ ਵਿਭਾਗ ਅਤੇ ਪੇਂਟਿਕਟਨ ਇੰਡੀਅਨ ਬੈਂਡ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਸਾਂਝੀ ਜਾਂਚ ਸ਼ੁਰੂ ਕੀਤੀ ਹੈ, ਜਿਸ ਨੂੰ ਬੁਝਾਉਣ ਲਈ 25 ਫਾਇਰਫਾਈਟਰ ਅਤੇ ਦੋ ਇੰਜਣ ਲੱਗੇ ਸਨ।

110 ਸਾਲ ਪੁਰਾਣੀ ਚਰਚ ਸੰਭਵ ਤੌਰ ‘ਤੇ ਦੱਖਣੀ ਓਕਾਨਾਗਨ ਵਿਚ ਸਭ ਤੋਂ ਪੁਰਾਣੀ ਸੀ ਅਤੇ ਇਸ ਨੂੰ ਪੀ.ਆਈ.ਬੀ. ਦੇ ਮੈਂਬਰਾਂ ਦੁਆਰਾ ਬਣਾਇਆ ਗਿਆ ਸੀ। ਹੁਣ, ਇਹ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਪੇਂਟਿਕਟਨ  ਇੰਡੀਅਨ ਬੈਂਡ ਦੇ ਚੀਫ ਗ੍ਰੇਗ ਗੈਬਰੀਅਲ ਨੇ ਦੱਸਿਆ ਕਿ ਉਨ੍ਹਾਂ ਨੂੰ  ਸੋਮਵਾਰ ਕਰੀਬ 2 ਵਜੇ ਬੁਲਾਇਆ ਗਿਆ। ਇੱਕ ਸਟਾਫ ਮੈਂਬਰ ਨੇ ਕਿਹਾ ਕਿ ਚਰਚ ਪਹਿਲਾਂ ਹੀ ਸੜ੍ਹ ਕੇ ਸੁਆਹ ਹੋ ਚੁੱਕੀ ਸੀ।

ਅਧਿਕਾਰੀਆਂ ਦੇ ਘਟਨਾ ਸਥਾਨ ਤੱਕ ਪਹੁੰਚਣ ਤੱਕ ਪੂਰੀ ਚਰਚ ਵਿਚ ਅੱਗ ਫੈਲ ਗਈ ਸੀ। ਇਸ ਤੋਂ 2 ਘੰਟੇ ਦੇ ਵੀ ਘੱਟ ਸਮੇਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਓਲੀਵਰ ਵਿਚ ਆਰ.ਸੀ.ਐੱਮ.ਪੀ. ਨੂੰ ‘ਸੈਂਟ ਜਾਰਜੀ ਚਰਚ’ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ। ਇਹ ਚਰਚ ਓਸੋਯੂਸ ਇੰਡੀਅਨ ਬੈਂਡ ਰਿਜ਼ਰਵ ਵਿਚ ਸਥਿਤੀ ਹੈ। ਓਲੀਵਰ ਫਾਇਰ ਚੀਫ ਬੌਬ ਗ੍ਰਾਹਮ ਨੇ ਕਿਹਾ ਕਿ ਚਰਚ, ਜੋ 1910 ਵਿਚ ਬਣਾਈ ਗਈ ਸੀ। ਉਨ੍ਹਾਂ ਦੇ ਪਹੁੰਚਣ ਤੋਂ ਪਹਲਾਂ ਹੀ ਚਰਚ ਪੂਰੀ ਤਰਾਂ ਖ਼ਤਮ ਹੋ ਚੁੱਕੀ ਸੀ।

- Advertisement -

ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਦੋਵੇਂ ਚਰਚਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ ਅਤੇ ਜਾਂਚਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ। ਸਰਜੈਂਟ ਜੈਸਨ ਬਾਇਦਾ ਨੇ ਇਕ ਬਿਆਨ ਵਿਚ ਕਿਹਾ ਕਿ ਆਰ.ਸੀ.ਐੱਮ.ਪੀ. ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰੇਗਾ। ਸਾਰੇ ਤੱਥਾਂ  ਅਤੇ ਸਬੂਤਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਏਗੀ।

 

Share this Article
Leave a comment