ਦਾਦੂਵਾਲ ਨੇ ਰਾਮ ਰਹੀਮ ਬਾਰੇ ਗਿਆਨੀ ਇਕਬਾਲ ਸਿੰਘ ਦੇ ਖੋਲ੍ਹੇ ਅਜਿਹੇ ਰਾਜ਼ ਕਿ ਸੁਣ ਕੇ ਮੱਚ ਗਈ ਤ੍ਰਾਹੀ-ਤ੍ਰਾਹੀ!

TeamGlobalPunjab
3 Min Read

ਸੁਨਾਮ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਬੀਤੇ ਦਿਨੀ ਗਿਆਨੀ ਇਕਬਾਲ ਸਿੰਘ ਦੀ ਇੱਕ ਅਜਿਹੀ ਚਿੱਠੀ ਮਿਲੀ ਸੀ ਜਿਸ ਰਾਹੀਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਮਾਫੀ ਨਾਲ ਸਬੰਧਤ ਕਈ ਅਹਿਮ ਖੁਲਾਸੇ ਹੋਏ ਸਨ। ਇਸ ਚਿੱਠੀ ਬਾਰੇ ਜਦੋਂ ਸਾਡੇ ਪੱਤਰਕਾਰ ਕ੍ਰਿਸ਼ਨ ਸਿੰਘ ਵੱਲੋਂ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬੋਲਦਿਆਂ ਕਿਹਾ ਕਿ ਜਿਸ ਵੇਲੇ 24 ਸਤੰਬਰ 2015 ਨੂੰ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਤਾਂ ਉਸ ਸਮੇਂ ਪੂਰੇ ਸਿੱਖ ਜਗਤ ਵਿੱਚ ਰੋਸ ਸੀ ਤੇ ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। ਇੱਥੇ ਹੀ ਉਨ੍ਹਾਂ ਬਾਦਲ ਪਰਿਵਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਤਾਂ ਉਦੋਂ ਮਾਫੀ ਦਿੱਤੇ ਜਾਣ ਵੇਲੇ ਹੀ ਸਾਹਮਣੇ ਆ ਗਿਆ ਸੀ ਕਿ ਇਹ ਮਾਫੀ ਦਵਾਉਣ ਵਿੱਚ ਬਾਦਲ ਪਰਿਵਾਰ ਦੀ ਮਿਲੀਭੁਗਤ ਹੈ ਤੇ ਬਾਦਲ ਪਰਿਵਾਰ ਨੇ ਹੀ ਇਸ਼ਾਰਾ ਦੇ ਕੇ ਜਥੇਦਾਰਾਂ ਤੋਂ ਮਾਫੀ ਦਵਾਈ ਸੀ। ਅੱਗੇ ਬੋਲਦਿਆਂ ਭਾਈ ਦਾਦੂਵਾਲ ਨੇ ਜਥੇਦਾਰਾਂ ‘ਤੇ ਵੀ ਦੋਸ਼ ਲਾਇਆ ਕਿ ਇਹ ਜਦੋਂ ਤੱਕ ਆਹੁਦਿਆਂ ‘ਤੇ ਬੈਠੇ ਰਹੇ ਉਸ ਸਮੇਂ ਤੱਕ ਕੋਈ ਨਹੀਂ ਬੋਲਿਆ। ਉਨ੍ਹਾਂ ਤਖਤ ਸ੍ਰੀ ਦਮਦਮਾਂ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਵੱਲੋਂ ਵੀ ਮਾਫੀ ਬਾਰੇ ਕੀਤੇ ਖੁਲਾਸਿਆਂ ਬਾਰੇ ਬੋਲਦਿਆਂ ਕਿਹਾ ਕਿ, “ਜਦੋਂ ਉਹ ਬੋਲੇ ਸਨ ਤਾਂ ਉਦੋਂ ਵੀ ਦੇਰ ਹੋ ਚੁਕੀ ਸੀ, ਪਰ ਬਾਅਦ ‘ਚ ਉਹ ਵੀ ਬਾਦਲਾਂ ਦੇ ਦਬਾਅ ‘ਚ ਆ ਕੇ ਅਕਾਲ ਤਖਤ ਸਾਹਿਬ ਦਾ ਹੈਡ ਗ੍ਰਾਂਥੀ ਲੱਗ ਗਿਆ ਤੇ ਆਪਣੀ ਸਾਰੀ ਗੱਲ ਤੋਂ ਮੁੱਕਰ ਗਿਆ।”

ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬੋਲਦਿਆਂ ਗਿਆਨੀ ਇਕਬਾਲ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਜਿੰਨਾਂ ਸਮਾਂ ਆਹੁਦੇ ‘ਤੇ ਬਣਿਆ ਰਿਹਾ ਉਦੋਂ ਤੱਕ ਬੋਲਿਆ ਨਹੀ, ਪਰ ਜਦੋਂ ਆਹੁਦੇ ਤੋਂ ਪਾਸੇ ਕੀਤਾ ਤਾਂ ਇਹ ਸੱਚ ਬੋਲਣ ਲੱਗ ਪਿਆ। ਉਨ੍ਹਾਂ ਗਿਆਨੀ ਇਕਬਾਲ ਸਿੰਘ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਕਿ ਜੋ ਇਕਬਾਲ ਸਿੰਘ ਨੇ ਕਿਹਾ ਉਹ ਬਿਲਕੁਲ ਸੱਚ ਹੈ। ਵਾਕਿਆ ਹੀ ਮਾਫੀਨਾਮਾ ਬਾਦਲਾਂ ਨੇ ਜਾਰੀ ਕਰਵਾਇਆ ਸੀ। ਨਾਲ ਹੀ ਭਾਈ ਦਾਦੂਵਾਲ ਨੇ ਇਹ ਵੀ ਕਹਿ ਦਿੱਤਾ ਕਿ ਇਸ ਮਾਮਲੇ ‘ਚ ਜਿੰਨਾ ਦੋਸ਼ੀ ਬਾਦਲ ਪਰਿਵਾਰ ਹੈ ਉੱਥੇ ਹੀ ਇਹ ਇਕਬਾਲ ਸਿੰਘ ਹੁਰੀਂ ਵੀ ਉਨੇ ਹੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਬੋਲਣ ਦਾ ਮਕਸਦ ਇਹ ਹੈ ਕਿ ਜੇਕਰ ਸਾਨੂੰ ਆਹੁਦੇ ‘ਤੇ ਬਠਾ ਕੇ ਰੱਖੋ ਫਿਰ ਭਾਵੇਂ ਜੋ ਮਰਜੀ ਕਰੀ ਜਾਓ ਤੇ ਬਾਦਲ ਉਨ੍ਹਾਂ ਨੂੰ ਆਹੁਦੇ ‘ਤੇ ਬਠਾ ਕੇ ਰਖਦੇ ਤਾਂ ਫਿਰ ਭਾਵੇਂ  ਇਹੋ ਜਿਹੇ 10 ਹੋਰ ਗਲਤ ਹੁਕਮਨਾਮੇ ਜਾਰੀ ਕਰਵਾ ਲੈਂਦੇ।

ਭਾਈ ਦਾਦੂਵਾਲ ਨੇ ਇੱਥੇ ਬੋਲਦਿਆਂ ਹੋਰ ਕਈ ਅਹਿਮ ਖੁਲਾਸੇ ਕੀਤੇ। ਕੀ ਹਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।

https://youtu.be/_BdxKS5LDLY

- Advertisement -

 

Share this Article
Leave a comment