ਤਰਨਤਾਰਨ: ਝਗੜੇ ਦੌਰਾਨ ਕਲਯੁਗੀ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਮੌਕੇ ‘ਤੇ ਹੀ ਮੌਤ

TeamGlobalPunjab
1 Min Read

ਤਰਨਤਾਰਨ: ਇਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਲਈ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦੀ ਹੈ।ਬੱਚੇ ਭਾਂਵੇ ਕੰਮ ਕਰਨ ਵਾਲੇ ਹੋਣ ਜਾਂ ਫਿਰ ਵੇਹਲੜ ਉਸਦਾ ਪਿਆਰ ਕਦੀ ਆਪਣੇ ਬੱਚਿਆਂ ਲਈ ਨਹੀਂ ਘਟਦਾ ।ਇਕ ਮਾਂ ਹੀ ਹੁੰਦੀ ਹੈ ਜੋ ਹਰ ਇਕ ਜਿੱਦ ਪੂਰੀ ਕਰਦੀ ਹੈ। ਪਰ ਕੀ ਅਜਕਲ ਦੇ ਬੱਚੇ ਮਾਂ ਦਾ ਦੇਣ ਦੇ ਸਕਣਗੇ ਕਦੀ। ਦੇਖਿਆ ਜਾਵੇ ਦੇਣ ਨਹੀਂ ਦੇ ਸਕਦੇ ਪਰ ਉਨ੍ਹਾਂ ਨੂੰ ਖੁਸ਼ੀ ਜ਼ਰੂਰ ਦੇ ਸਕਦੇ ਹਨ।

ਪਰ ਇਸਦੇ ਕੁਝ ਉਲਟ ਮਾਮਲਾ ਪਿੰਡ ਨੌਰੰਗਾਬਾਦ ਤੋਂ ਸਾਹਮਣੇ ਆਇਆ।ਜਿਥੇ ਇਕ ਮਾਂ ਆਪਣੀ ਧੀ ਨੂੰ ਮਿਲਣ ਗਈ ਸੀ । ਉਥੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਘਰੇਲੂ ਝਗੜਾ ਹੋਇਆ, ਜਿਸ ਤੋਂ ਬਾਅਦ ਪੁੱਤਰ ਨੇ ਗੋਲੀ ਚਲਾ ਕੇ ਮੌਕੇ ‘ਤੇ ਮਾਂ ਦਾ ਕਤਲ ਕਰ ਦਿੱਤਾ। ਬਾਅਦ ਵਿਚ ਆਪ ਫਰਾਰ  ਹੋ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ।

ਮ੍ਰਿਤਕ ਔਰਤ ਦੀ ਪਛਾਣ ਸਵਿੰਦਰ ਕੌਰ ਪਤਨੀ ਸਨਮੁਖ ਸਿੰਘ ਵਾਸੀ ਮੁਰਾਦਪੁਰਾ ਵਜੋਂ ਹੋਈ ਹੈ।  ਥਾਣਾ ਸਦਰ  ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ।

 ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੋਸ਼ੀ ਦੀ ਭਾਲ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਭਾਲ ਸ਼ੂਰੂ ਕਰ ਦਿੱਤੀ ਹੈ।

- Advertisement -

Share this Article
Leave a comment