ਫਿਰੋਜ਼ਪੁਰ: ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਮਨੈਜ਼ਰ ਵਿਵੇਕ ਕੁਮਾਰ ਨੂੰ ਜੈਸ਼ ਏ ਮੁੰਹਮਦ ਅੱਤਵਾਦੀ ਸੰਗਠਨ ਵੱਲੋਂ ਇੱਕ ਧਮਕੀ ਭਰਿਆ ਹਿੰਦੀ ਭਾਸ਼ਾ ‘ਚ ਪੱਤਰ ਮਿਲਿਆ ਹੈ। ਜਿਸ ‘ਚ ਧਮਕੀ ਦਿੱਤੀ ਗਈ ਹੈ ਕਿ ਉਹ ਜਿਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇਂ ਇਸ ਦੇ ਨਾਲ 13 ਮਈ ਨੂੰ ਫਿਰੋਜ਼ਪੁਰ ,ਫਰੀਦਕੋਟ , ਬਰਨਾਲਾ , ਅੰਮ੍ਰਿਤਸਰ ਤੇ ਜਲੰਧਰ ਰੇਲਵੇ ਸਟੇਸ਼ਨ ਤੇ ਕਈ ਧਾਰਮਿਕ ਸਥਾਨ ਉਡਾਉਣ ਦੀ ਧਮਕੀ ਦਿੱਤੀ ਹੈ।
ਇਸ ਉਪਰ ਪੱਤਰ ‘ਤੇ ਕੋਈ ਨਾਮ ਨਹੀਂ ਲਿਖਿਆ ਹੋਇਆ ਪਰ ਉਸ ਉਪਰ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਤੇ ਮੈਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ ਪਾਕਿਸਤਾਨ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਪੱਤਰ ‘ਚ ਰਾਜਸਥਾਨ ਦੇ ਜੈਪੁਰ,ਰੇਵਾੜੀ ,ਗੰਗਾ ਨਗਰ ਹੋਰ ਸ਼ਹਿਰ ਦੇ ਬੱਸ ਸਟੈਂਡ ਤੇ ਧਾਰਮਿਕ ਸਥਾਨ ਉਡਾਉਣ ਦੀ ਧਮਕੀ ਦਿੱਤੀ ਹੈ।
ਬੇਸ਼ੱਕ ਸ਼ਰਾਰਤੀ ਅਨਸਰਾਂ ਵੱਲੋਂ ਰੇਲਵੇ ਸਟੇਸ਼ਟ ਉਪਰ ਰੱਖੇ ਅਜਿਹੀ ਪੱਤਰ ਪਹਿਲਾ ਵੀ ਕਈ ਮਿਲ ਚੁੱਕੇ ਨੇ ਪਰ ਸੁੱਰਖਿਆ ਏਜੰਸੀਆਂ ਇਸ ਦੀ ਬੜੀ ਡੂੰਘਾਈ ਨਾਲ ਜਾਂਚ ਕਰ ਰਹੀਆ ਹਨ।
ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ

Leave a Comment
Leave a Comment