ਸ਼ਹੀਦ ਮੇਜਰ ਆਸ਼ੀਸ਼ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

Rajneet Kaur
2 Min Read

ਨਿਊਜ਼ ਡੈਸਕ:ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮੇਜਰ ਆਸ਼ੀਸ਼ ਬੁੱਧਵਾਰ ਨੂੰ ਸ਼ਹੀਦ ਹੋ ਗਏ ਸਨ। ਦਸ ਦਈਏ ਕਿ ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਧੌਨਚੱਕ ਦੀ ਮ੍ਰਿਤਕ ਦੇਹ ਪਾਣੀਪਤ ‘ਚ ਉਨ੍ਹਾਂ ਦੇ ਜੱਦੀ ਪਿੰਡ ਬਿਨਝੌਲ ਪਹੁੰਚੀ ਅਤੇ ਉਥੇ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਦੇ ਨਾਲ ਕਰੀਬ ਇੱਕ ਕਿਲੋਮੀਟਰ ਲੰਬਾ ਕਾਫਲਾ ਵੀ ਰਵਾਨਾ ਹੋਇਆ। ਅੰਤਿਮ ਵਿਦਾਈ ਦੇਣ ਲਈ ਸੜਕ ਦੇ ਦੋਵੇਂ ਪਾਸੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਲੋਕਾਂ ਨੇ ਸੜਕ ਦੇ ਦੋਵੇਂ ਪਾਸੇ ਫੁੱਲਾਂ ਦੀ ਵਰਖਾ ਕੀਤੀ ਅਤੇ ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਨੂੰ ਅੰਤਿਮ ਵਿਦਾਈ ਦਿੱਤੀ।

ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਨੇ ਫੌਜ ਵਿੱਚ ਮਹਾਨ ਰੁਤਬਾ ਹਾਸਿਲ ਕੀਤਾ ਸੀ। ਦੇਸ਼ ਦੀ ਸੁਰੱਖਿਆ ਨੂੰ ਆਪਣਾ ਪਹਿਲਾ ਫਰਜ਼ ਸਮਝਣ ਵਾਲੇ ਮੇਜਰ ਆਸ਼ੀਸ਼ ਦੀ ਸ਼ਹਾਦਤ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਪਰ ਸ਼ਹੀਦ ਦੇ ਪਰਿਵਾਰ ‘ਤੇ ਜੋ ਦੁੱਖਾਂ ਦਾ ਪਹਾੜ ਡਿੱਗਿਆ ਹੈ, ਉਸ ਦਾ ਸ਼ਾਇਦ ਹੀ ਕੋਈ ਅੰਦਾਜ਼ਾ ਲਗਾ ਸਕਦਾ ਹੈ। ਬਜ਼ੁਰਗ ਮਾਤਾ-ਪਿਤਾ, ਪਤਨੀ, 2 ਸਾਲ ਦੀ ਮਾਸੂਮ ਧੀ ਅਤੇ 3 ਭੈਣਾਂ ਦਾ ਇੰਤਜ਼ਾਰ ਕਦੇ ਖਤਮ ਨਹੀਂ ਹੋਵੇਗਾ। ਜਿਸ ਨੂੰ ਬੁੱਢੇ ਮਾਂ-ਬਾਪ ਆਪਣੇ ਬੁਢਾਪੇ ਦਾ ਸਹਾਰਾ ਸਮਝਦੇ ਸਨ, ਉਹ ਮਾਂ ਭਾਰਤੀ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment