ਜਸਪਾਲ ਕਾਂਡ ਦਾ ਮੁੱਖ ਮੁਲਜ਼ਮ ਰਣਬੀਰ ਸਿੰਘ ਨਿਹੰਗ ਗ੍ਰਿਫਤਾਰ, ਪੰਜ ਲੱਖ ਦੀ ਮਾਲੀ ਮਦਦ ਤੇ ਨੌਕਰੀ ਦੇ ਭਰੋਸੇ ‘ਤੇ ਧਰਨਾ ਖਤਮ, ਐਕਸ਼ਨ ਕਮੇਟੀ ਨਾਰਾਜ਼

TeamGlobalPunjab
1 Min Read

ਫ਼ਰੀਦਕੋਟ : ਬਹੁ ਚਰਚਿਤ ਪੁਲਿਸ ਹਿਰਾਸਤ ‘ਚ ਦਮ ਤੋੜਨ ਵਾਲੇ ਜਸਪਾਲ ਕਾਂਡ ਵਿੱਚ ਮੁੱਖ ਮੁਲਜ਼ਮ ਮੰਨੇ ਜਾਂਦੇ ਉਸ ਰਣਬੀਰ ਸਿੰਘ ਨਿਹੰਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਤਾਜਾ ਤਾਜਾ ਮੀਡੀਆ ਸਾਹਮਣੇ ਆ ਕੇ ਮ੍ਰਿਤਕ ਜਸਪਾਲ ਸਿੰਘ ਦੇ ਖਿਲਾਫ ਵੱਡੇ ਵੱਡੇ ਖੁਲਾਸੇ ਕੀਤੇ ਸਨ। ਇਸ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਪਰਿਵਾਰਕ ਮੈਂਬਰਾਂ ਨੂੰ 5 ਲੱਖ ਦੀ ਮਾਲੀ ਮਦਦ ਅਤੇ ਨੌਕਰੀ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਇਸ ਧਰਨੇ ਨੂੰ ਵੀ ਸਮਾਪਤ ਕਰ ਦਿੱਤਾ ਗਿਆ ਹੈ।

ਉੱਧਰ ਦੂਜ਼ੇ ਪਾਸੇ ਜਸਪਾਲ ਸਿੰਘ ਕਤਲ ਕਾਂਡ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਉਹ ਬੇਸ਼ੱਕ ਪਰਿਵਾਰ ਦੇ ਨਾਲ ਹਨ, ਪਰ ਇਹ ਸਮਝੌਤਾ ਕਰਨ ਦਾ ਫੈਸਲਾ ਪਰਿਵਾਰ ਦਾ ਆਪਣਾ ਹੈ। ਲਿਹਾਜਾ ਐਕਸ਼ਨ ਕਮੇਟੀ ਦੇ ਇਸ ਬਿਆਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਕਮੇਟੀ ਨੇ ਪਰਿਵਾਰ ਵੱਲੋਂ ਕੀਤੇ ਗਏ ਇਸ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।

 

Share this Article
Leave a comment