ਜਦੋਂ ਸੱਪ ਨੇ ਡੱਸਿਆ ਸ਼ਰਾਬੀ ਨੌਜਵਾਨ ਉਲਟਾ ਉਸ ਨੇ ਵੀ ਸੱਪ ਨੂੰ ਕੱਚਾ ਚੱਬ ਕੇ ਕਰ ਦਿੱਤੇ ਚਾਰ ਟੋਟੇ

TeamGlobalPunjab
2 Min Read

ਵੈਸੇ ਤਾਂ ਤੁਸੀਂ ਸੋਸ਼ਲ ਮੀਡੀਆ ‘ਤੇ ਸ਼ਰਾਬ ਪੀ ਕੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕਰਤਬ ਕਰਦੇ ਹੋਏ ਵੀਡੀਓ ਬਹੁਤ ਦੇਖੀ ਹੋਵੇਗੀ ਪਰ ਇਸ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਜੋ ਕੰਮ ਕੀਤਾ ਹੈ, ਉਸਦੇ ਬਾਰੇ ਜਾਣਕੇ ਤੁਸੀ ਹੈਰਾਨ ਹੋ ਸਕਦੇ ਹੋ। ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ‘ਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਵਿਅਕਤੀ ਨੂੂੰ ਜਦੋਂ ਸੱਪ ਨੇ ਡੰਗਿਆ ਤਾਂ ਗ਼ੁੱਸੇ ‘ਚ ਨੌਜਵਾਨ ਨੇ ਸੱਪ ਨੂੰ ਦੰਦਾਂ ਨਾਲ ਚੱਬ ਕੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ।

ਹਲਾਂਕਿ ਸੱਪ ਨੂੰ ਦੰਦਾਂ ਨਾਲ ਚਬਾਉਣ ਤੋਂ ਬਾਅਦ ਨੌਜਵਾਰ ਉੱਥੇ ਹੀ ਬੇਹੋਸ਼ ਹੋ ਕੇ ਹੇਂਠਾ ਡਿੱਗ ਗਿਆ ਤੇ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨੌਜਵਾਨ ਦੇ ਪਰਿਵਾਰਕ ਮੈਂਬਰ ਘਬਰਾ ਗਏ। ਉਹ ਨਸ਼ੇ ‘ਚ ਟੱਲੀ ਰਾਜਕੁਮਾਰ ਨੂੰ ਸਿਟੀ ਹਸਪਤਾਲ ਲੈ ਕੇ ਗਏ। ਇਸ ਦੇ ਨਾਲ ਹੀ ਉਹ ਕੱਟੇ ਹੋਏ ਸੱਪ ਦੇ ਟੁਕੜੇ ਵੀ ਥੈਲੀ ਵਿੱਚ ਪਾ ਕੇ ਲੈ ਗਏ।

ਡਾਕਟਰ ਨੇ ਰਾਜਕੁਮਾਰ ਦੀ ਹਾਲਤ ਗੰਭੀਰ ਹੋਈ ਵੇਖਦਿਆਂ ਉਸ ਨੂੰ ਮੁੱਢਲਾ ਇਲਾਜ਼ ਦੇ ਕੇ ਆਗਰਾ ਜਾਂ ਅਲੀਗੜ੍ਹ ਲਿਜਾਣ ਦੀ ਸਲਾਹ ਦਿੱਤੀ। ਆਰਥਿਕ ਤੰਗੀ ਕਾਰਨ ਪਰਿਵਾਰ ਉਸ ਨੂੰ ਆਗਰਾ ਜਾਂ ਅਲੀਗੜ੍ਹ ਨਹੀਂ ਲੈ ਕੇ ਜਾ ਸਕਿਆ ਤੇ ਉਸ ਨੂੰ ਘਰ ਲੈ ਗਿਆ। ਉਸ ਵੇਲੇ ਤਕ ਤਾਂ ਰਾਜਕੁਮਾਰ ਜਿਊਂਦਾ ਸੀ ਤੇ ਦੇਸੀ ਡਾਕਟਰ ਹੀ ਉਸ ਦਾ ਇਲਾਜ਼ ਕਰ ਰਹੇ ਸੀ।

ਰਾਜਕੁਮਾਰ ਦੀ ਮਾਂ ਰਾਜਰਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਰਾਤ ਨੂੰ ਵੀ ਸ਼ਰਾਬ ਪੀਤੀ ਸੀ। ਨਸ਼ੇ ਦੀ ਹਾਲਤ ਵਿੱਚ ਹੋਣ ਕਰ ਕੇ ਹੀ ਉਸ ਨੇ ਅਜਿਹੀ ਗੰਭੀਰ ਘਟਨਾ ਨੂੰ ਅੰਜਾਮ ਦਿੱਤਾ। ਰਾਜਕੁਮਾਰ ਦੀ ਇਸ ਹਰਕਤ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।

Share this Article
Leave a comment