ਖਹਿਰਾ ਭੁਲੱਥ ਤੋਂ ਦੁਬਾਰਾ ਵਿਧਾਇਕ ਬਣ ਕੇ ਵਖਾਉਣ ਮੈਂ ਸਿਆਸਤ ਛੱਡ ਦੇਆਂਗਾਂ : ਅਮਰਿੰਦਰ

TeamGlobalPunjab
2 Min Read

ਬਠਿੰਡਾ : ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਤੋਂ ਚੋਣ ਲੜ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਸਿੰਘ ਖਹਿਰਾ ਨੂੰ ਸਿੱਧਾ ਚੈਲੰਜ਼ ਕਰਦਿਆਂ ਕਿਹਾ ਹੈ, ਕਿ ਖਹਿਰਾ ਹਲਕਾ ਭੁਲੱਥ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨ, ਤੇ ਜੇਕਰ ਉਹ ਮੁੜ ਵਿਧਾਇਕ ਚੁਣੇ ਜਾਂਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੋਈ ਦੀਨ-ਇਮਾਨ ਨਹੀਂ ਹੈ। ਇਹ ਜਿਹੜੀ ਪਾਰਟੀ ਦੀ ਟਿਕਟ ਤੋਂ ਜਿੱਤ ਹਾਸਲ ਕਰਦੇ ਹਨ ਕੁਝ ਚਿਰ ਬਾਅਦ ਉਸੇ ਪਾਰਟੀ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਲਿਹਾਜਾ ਲੋਕ ਹੁਣ ਸਮਝ ਚੁਕੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਧ ਮਹੱਤਵਕਾਂਸ਼ੀ ਹਨ।  ਵੜਿੰਗ ਨੇ ਕਿਹਾ ਕਿ ਖਹਿਰਾ ਵੀ 2 ਵਾਰ ਵਿਧਾਇਕ ਬਣੇ ਹਨ ਤੇ ਉਹ ਵੀ। ਪਰ ਖਹਿਰਾ ਦੇ ਪਿਤਾ ਪੰਜਾਬ ਦੇ ਮੰਤਰੀ ਸਨ, ਖਹਿਰਾ ਇਸ ਲਈ ਐਮਐਲਏ ਚੁਣੇ ਗਏ। ਪਰ ਉਨ੍ਹਾਂ (ਵੜਿੰਗ) ਦੇ ਪਿਤਾ ਤਾਂ ਚੌਕੀਦਾਰ ਵੀ ਨਹੀਂ ਸਨ, ਤੇ ਉਹ ਇਸ ਦੇ ਬਾਵਜੂਦ ਵਿਧਾਇਕ ਚੁਣੇ ਗਏ। ਕਿਉਂਕਿ ਰਾਜਾ ਵੜਿੰਗ ਜੋ ਕਹਿੰਦਾ ਹੈ ਉਹ ਕਰਦਾ ਹੈ। ਅਮਰਿੰਦਰ ਸਿੰਘ ਰਾਜਾ ਅਨੁਸਾਰ ਸੁਖਪਾਲ ਖਹਿਰਾ ਪਹਿਲਾਂ ਅਕਾਲੀ ਸਨ ਫਿਰ ਕਾਂਗਰਸੀ ਹੋ ਕੇ ਅਕਾਲੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਤੇ ਫਿਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਚਲੇ ਗਏ ਤੇ ਜਦੋਂ ‘ਆਪ’ ਵਾਲਿਆਂ ਨੇ ਅਹੁਦੇ ਤੋਂ ਹਟਾਂ ਦਿੱਤਾ ਤਾਂ ਉਹ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੋਈ ਦੀਨ-ਇਮਾਨ ਨਹੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ਕਿ ਮਜ਼ਾ ਤਾਂ ਆਵੇ ਜੇਕਰ ਸੁਖਪਾਲ ਖਹਿਰਾ ਆਪਣੀ ਵਿਧਾਇਕੀ ਛੱਡ ਕੇ ਭੁਲੱਥ ਤੋਂ ਮੁੜ ਚੋਣ ਲੜਨ। ਉਨ੍ਹਾਂ ਖਹਿਰਾ ਨੂੰ ਕਿਹਾ ਕਿ ਅਜਿਹਾ ਕਰਕੇ ਦੇਖ ਲਓ ਰਾਜਾ ਵੜਿੰਗ ਤੁਹਾਨੂੰ ਖੁੱਲ੍ਹਾ ਚੈਲੰਜ਼ ਦਿੰਦਾ ਹੈ ਕਿ ਜੇਕਰ ਦੁਬਾਰਾ ਭੁਲੱਥ ਤੋਂ ਐਮ ਐਲ ਏ ਚੁਣੇ ਗਏ ਤਾਂ ਮੈਂ ਰਾਜਨੀਤੀ ਛੱਡ ਦੇਆਂਗਾ।

Share this Article
Leave a comment