ਕ੍ਰਿਕਟ ‘ਚ ਹਾਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਮੁੱਕੇਬਾਜ ਬਣੇ ਇੱਕ ਦੂਜੇ ਦੇ ਦੁਸ਼ਮਣ, ਟਵੀਟੋ-ਟਵੀਟ ਹੋ ਕੇ ਇੱਕ ਦੂਜੇ ਵਿਰੁੱਧ ਦੱਬ ਕੇ ਕੱਢੀ ਭੜਾਸ

TeamGlobalPunjab
2 Min Read

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਆਈਸੀਸੀ ਵਰਲਡ ਕੱਪ ਦੌਰਾਨ ਪਾਕਿਸਤਾਨ ਤੋਂ ਜਿੱਤ ਕੇ ਭਾਰਤੀ ਟੀਮ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਇਸ ਹਾਰ ਤੋਂ ਬਾਅਦ ਪਾਕਿਸਤਾਨੀ ਨਾਰਾਜ਼ ਹਨ। ਪਰ ਹੁਣ ਇਸ ਜਿੱਤ ਹਾਰ ਦੇ ਮਾਹੌਲ ‘ਚ ਇੱਕ ਨਵਾਂ ਹੀ ਮੋੜ ਆਇਆ ਹੈ। ਦਰਅਸਲ ਪਾਕਿਸਤਾਨ ਦੀ ਹਾਰ ਤੋਂ ਬਾਅਦ ਬਰਤਾਨੀਆਂ ਦੇ ਮੁੱਕੇਬਾਜ ਆਮੀਰ ਖਾਨ ਨੇ ਗੁੱਸੇ ‘ਚ ਆ ਕੇ ਪਾਕਿਸਤਾਨ ਦੀ ਮਦਦ ਕਰਨ ਦੀ ਪੇਸ਼ਕਸ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕ੍ਰਿਕਿਟ ‘ਚ ਮਿਲੀ ਹਾਰ ਦਾ ਬਦਲਾ ਅਗਲੇ ਮਹੀਨੇ ਸਾਊਦੀ ਅਰਬ ‘ਚ ਹੋਣ ਵਾਲੇ ਮੁਕਾਬਲੇ ਦੌਰਾਨ ਭਾਰਤੀ ਬਾਕਸਿੰਗ ਖਿਡਾਰੀ ਨੀਰਜ ਗੋਯਤ ਤੋਂ ਲੈਣਗੇ। ਉਨ੍ਹਾਂ ਨੇ ਇੱਕ ਟਵੀਟ ਕਰਕੇ ਕਿਹਾ ਕਿ ਪਾਕਿਸਤਾਨ ਆਈਸੀਸੀ ਵਿਸ਼ਵ ਕੱਪ ‘ਚ ਭਾਰਤ ਤੋਂ ਹਾਰ ਗਿਆ ਹੈ, ਪਰ ਇਸ ਹਾਰ ਦ ਬਦਲਾ ਸਾਊਦੀ ਅਰਬ ‘ਚ ਹੋਣ ਵਾਲੇ ਮੁਕਾਬਲੇ ‘ਚ ਭਾਰਤੀ ਮੁੱਕੇਬਾਜ ਖਿਡਾਰੀ ਨੀਰਜ ਗੋਯਤ ਨੂੰ ਹਰਾ ਕੇ ਲਵਾਂਗਾ।

ਇੱਥੇ ਹੀ ਬੱਸ ਨਹੀਂ ਆਮੀਰ ਖਾਨ ਨੇ ਆਪਣੀ ਇਕ ਖਾਸ ਪੇਸ਼ਕਸ ਕਰਦਿਆਂ ਕਿਹਾ ਹੈ ਕਿ ਉਹ ਖੇਡ ‘ਚ ਫਿਟਨੈਸ ਅਤੇ ਇਕਾਗਰਤਾ ਵਧਾਉਣ ਲਈ ਪਾਕਿਸਤਾਨੀ ਟੀਮ ਦੀ ਮਦਦ ਕਰ ਸਕਦਾ ਹੈ। ਪਾਕਿਸਤਾਨੀ ਮੂਲ ਦੇ ਇਸ ਮੁੱਕੇਬਾਜ ਨੇ ਕਿਹਾ ਹੈ ਕਿ ਪਾਕਿ ਟੀਮ ਦੀ ਮਦਦ ਅਤੇ ਉਨ੍ਹਾਂ ਨੂੰ ਸੁਝਾਵ ਦੇ ਕੇ ਉਸ ਨੂੰ ਖੁਸ਼ੀ ਹੋਵੇਗੀ। ਆਮੀਰ ਨੇ ਕਿਹਾ ਕਿ ਪਾਕਿ ਟੀਮ ਕੋਲ ਹੁਨਰ ਤਾਂ ਹੈ ਪਰ ਫਿਟਨੈਸ ਅਤੇ ਇਕਾਗਰਤਾ ‘ਤੇ ਧਿਆਨ ਦੇਣ ਦੀ ਲੋੜ ਹੈ।

ਇੱਧਰ ਦੂਜੇ ਪਾਸੇ ਇਸ ਖਿਡਾਰੀ ਦੇ ਟਵੀਟ ਦਾ ਜਵਾਬ ਦਿੰਦਿਆਂ ਭਾਰਤੀ ਖਿਡਾਰੀ ਨੇ ਨੀਰਜ ਗੋਯਤ ਨੇ ਆਮੀਰ ਖਾਨ ਨੂੰ ਮੋੜਵਾਂ ਜਵਾਬ ਦੇ ਦਿੱਤਾ ਹੈ। ਨੀਰਜ ਗੋਯਤ ਨੇ ਜਵਾਬੀ ਟਵੀਟ ਕਰਦਿਆਂ ਲਿਖਿਆ ਕਿ ਤੁਸੀਂ ਸੁਪਨੇ ਦੇਖਦੇ ਰਹੋ, ਪਰ ਤੁਸੀਂ ਮੇਰੀ ਅਤੇ ਭਾਰਤ ਦੀ ਜਿੱਤ ਨੂੰ ਜਰੂਰ ਦੇਖੋਂਗੇ।

- Advertisement -

Share this Article
Leave a comment