ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਰੀ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ 31 ਸਾਲਾ ਬਿਕਰਮਜੀਤ ਉਰਫ ਬਿੱਕੀ ਖੱਖ ਦੇ ਰੂਪ ਵਿਚ ਹੋਈ ਹੈ। ਕੁਝ ਸੂਤਰਾਂ ਮੁਤਾਬਕ ਉਹ ਲੌਂਗ ਸ਼ੋਰ ਵਿਚ ਕੰਮ ਕਰਦਾ ਸੀ। ਸਰੀ ਕੈਨੇਡਾ ਪੁਲਿਸ ਦੇ ਮੁੱਖ ਦਫਤਰ ਤੋਂ 2-3 ਕਿਲੋਮੀਟਰ ਦੀ ਦੂਰੀ ‘ਤੇ ਹੈ।
ਕੁਝ ਘੰਟੇ ਬਾਅਦ ਥੋੜ੍ਹੀ ਦੂਰੀ ‘ਤੇ ਹੀ ਇਕ ਸੜੀ ਹੋਈ ਕਾਰ ਮਿਲੀ ਹੈ ਜੋ ਇਸ ਵਾਰਦਾਤ ਨਾਲ ਸਬੰਧਤ ਹੋ ਸਕਦੀ ਹੈ। ਪੁਲਿਸ ਮੁਤਾਬਕ ਬਿਕੀ ਦਾ ਅਪਰਾਧਿਕ ਰਿਕਾਰਡ ਹੈ। ਇਹ ਘਟਨਾ ਗੈਂਗ ਸਬੰਧਤ ਹੋ ਸਕਦੀ ਹੈ। ਘਟਨਾ ਨਾਲ ਜਿੱਥੇ ਪੰਜਾਬੀ ਭਾਈਚਾਰੇ ਵਿਚ ਸੋਗ ਹੈ, ਉੱਥੇ ਪੰਜਾਬੀਆਂ ਦੇ ਅਪਰਾਧਿਕ ਗੈਂਗਾਂ ਵੱਲ ਵੱਧ ਰਹੇ ਰੁਝਾਨ ‘ਤੇ ਇਕ ਵਾਰ ਸਵਾਲ ਖੜ੍ਹੇ ਹੋਏ ਹਨ।
ਬੀਤੇ ਮਹੀਨੇ 20 ਜਨਵਰੀ ਨੂੰ ਸਰੀ ਵਿਚ ਹੀ ਬਰਨਾਲਾ ਦੇ ਪਿੰਡ ਧੌਲਾ ਦੇ ਜੰਮਪਲ 24 ਸਾਲਾ ਪੰਜਾਬੀ ਨੌਜਵਾਨ ਜਗਸੀਰ ਉਰਫ ਜੱਗੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।
ਕੈਨੇਡਾ ਨਹੀਂ ਰਿਹਾ ਪੰਜਾਬੀਆਂ ਲਈ ਸੁਰੱਖਿਅਤ, ਇੱਕ ਹੋਰ ਨੌਜਵਾਨ ਦਾ ਕਤਲ

Leave a Comment
Leave a Comment