ਬਿਲ ਗੇਟਸ ਤੇ ਮੇਲਿੰਡਾ ਗੇਟਸ ਦਾ ਅਧਿਕਾਰਕ ਰੂਪ ਨਾਲ ਹੋਇਆ ਤਲਾਕ

TeamGlobalPunjab
2 Min Read

ਸ਼ਿਕਾਗੋ : ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਮੇਲਿੰਡਾ ਫ੍ਰੈਂਚ ਗੇਟਸ ਦਾ ਰਸਮੀ ਤੌਰ ‘ਤੇ ਤਲਾਕ ਹੋ ਗਿਆ ਹੈ। ਦੋਹਾਂ ਦੇ ਤਲਾਕ ਦੀਆਂ ਰਸਮਾਂ ਸੋਮਵਾਰ ਨੂੰ ਪੂਰੀਆਂ ਹੋ ਗਈਆਂ। ਇੱਕ ਨਿਊਜ਼ ਵੈਬਸਾਈਟ ਨੇ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। 27 ਸਾਲਾਂ ਦੇ ਵਿਆਹੁਤਾ ਜੀਵਨ ਤੋਂ ਬਾਅਦ ਦੋਵਾਂ ਨੇ 3 ਮਈ ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ।

ਬਿਲ ਅਤੇ ਮੇਲਿੰਡਾ ਗੇਟਸ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਵੈਲਫੇਅਰ ਟਰੱਸਟਾਂ ਵਿੱਚੋਂ ਇਕ ‘ਮੇਲਿੰਡਾ ਗੇਟਸ ਫਾਊਂਡੇਸ਼ਨ’ ਦੇ ਸਹਿ-ਸੰਸਥਾਪਕ ਵੀ ਹਨ, ਜੋ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਵੈਲਫੇਅਰ ਟਰੱਸਟਾਂ ਵਿੱਚੋਂ ਇਕ ਹੈ। ਸਿਏਟਲ-ਸਥਿਤ ਇਸ ਫਾਊਂਡੇਸ਼ਨ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਸਿਹਤ ਅਤੇ ਹੋਰ ਭਲਾਈ ਕਾਰਜਾਂ ‘ਤੇ 3.5 ਲੱਖ ਕਰੋੜ ਰੁਪਏ ਖਰਚ ਕੀਤੇ ਹਨ।

ਇਸ ਫਾਊਂਡੇਸ਼ਨ ਨੇ ਮਲੇਰੀਆ ਅਤੇ ਪੋਲੀਓ ਦੇ ਖ਼ਾਤਮੇ ਦੇ ਪ੍ਰੋਗਰਾਮਾਂ ਲਈ ਸਹਾਇਤਾ ਪ੍ਰਦਾਨ ਕੀਤੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ, ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਇਸ ਨਾਲ ਨਜਿੱਠਣ ਲਈ ਲਗਭਗ 13 ਹਜ਼ਾਰ ਕਰੋੜ ਰੁਪਏ ਦਿੱਤੇ।

 

- Advertisement -

 

ਦੱਸ ਦੇਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਫ੍ਰੈਂਚ ਗੇਟਸ ਤਲਾਕ ਤੋਂ ਬਾਅਦ ਵੀ ਆਪਣੀ ਫਾਊਂਡੇਸ਼ਨ ਦੇ ਸਹਿ-ਮੁਖੀ ਵਜੋਂ ਕੰਮ ਕਰਦੇ ਰਹਿਣਗੇ। ਹਾਲਾਂਕਿ, ਜੇ ਦੋ ਸਾਲਾਂ ਬਾਅਦ ਗੇਟਸ ਅਤੇ ਫ੍ਰੈਂਚ ਗੇਟਸ ਨੂੰ ਲਗਦਾ ਹੈ ਕਿ ਉਹ ਆਪਣੀ ਭੂਮਿਕਾ ਵਿਚ ਨਹੀਂ ਰਹਿ ਸਕਦੇ, ਤਾਂ ਫ੍ਰੈਂਚ ਸਹਿ-ਚੇਅਰਮੈਨ ਅਤੇ ਟਰੱਸਟੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵੇਗਾ। ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਹਾਲ ਹੀ ਵਿਚ ਇਹ ਐਲਾਨ ਕੀਤਾ ਹੈ।

Share this Article
Leave a comment