ਕੁੜੀ-ਮੁੰਡਾ ਪਿੰਡ ‘ਚ ਕਰ ਰਿਹੇ ਸੀ ਕਾਰਾ, ਲੋਕਾਂ ਨੇ ਬੰਨ-ਬੰਨ ਕੁੱਟੇ, ਕੁੜੀ ਜੋੜਦੀ ਰਹੀ ਹੈ ਹੱਥ, ਦੇਖੋ ਵੀਡੀਓ

TeamGlobalPunjab
2 Min Read

ਮੁਕਤਸਰ : ਇੰਨੀ ਦਿਨੀਂ ਚੋਰੀ ਨਾਲ ਸਬੰਧਤ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਦੇਸ਼ ਅੰਦਰ ਚੋਰੀ ਦੀਆਂ ਘਟਨਾਵਾਂ ਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ, ਤੇ ਇਸ ਵਿੱਚ ਹੈਰਾਨੀ ਵਾਲੀ ਗੱਲ ਵੀ ਨਹੀਂ ਪਰ ਜਿਸ ਤਰ੍ਹਾਂ ਦੀ ਚੋਰੀ ਦੀ ਘਟਨਾ ਇਸ ਵੀਡੀਓ ‘ਚ ਸਾਹਮਣੇ ਆਈ ਹੈ ਉਹ ਸ਼ਾਇਦ ਹੀ ਕਦੀ ਕਿਸੇ ਨੇ ਦੇਖੀ ਹੋਵੇ। ਦਰਅਸਲ ਇਹ ਵਾਇਰਲ ਹੋ ਰਹੀ ਵੀਡੀਓ ਮੁਕਤਸਰ ਸਾਹਿਬ ਦੀ ਕਹੀ ਜਾ ਰਹੀ ਹੈ। ਇਸ ਵੀਡੀਓ ‘ਚ ਇੱਕ ਮੁੰਡੇ ‘ਤੇ ਕੁੜੀ ਦੀ ਸਥਾਨਕ ਲੋਕਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਕੁੱਟ ਖਾਣ ਵਾਲੇ ਮੁੰਡੇ ਕੁੜੀ ‘ਤੇ ਲੋਕਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਇਹ ਕਿਸੇ ਦੀ ਬੱਕਰੀ ਚੋਰੀ ਕਰਨ ਆਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਮੌਕੇ ‘ਤੇ ਕਾਬੂ ਕਰ ਲਿਆ। ਦੇਖਿਆ ਫਿਰ ਹੈ ਨਾ ਹੈਰਾਨ ਕਰਨ ਵਾਲਾ ਮਾਮਲਾ । ਜੀ ਹਾਂ ਇਹ ਮੁੰਡਾ ਕੁੜੀ ਬੱਕਰੀ ਚੋਰੀ ਕਰਨ ਦੇ ਦੋਸ਼ ਕਾਰਨ ਸਥਾਨਕ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ।

ਇਸ ਵਾਇਰਲ ਹੋ ਰਹੀ ਵੀਡੀਓ ‘ਚ ਲੋਕਾਂ ਵੱਲੋਂ ਇੱਕ ਮੁੰਡੇ ਨੂੰ ਫੜ ਕੇ ਬੰਧੀ ਬਣਾਇਆ ਗਿਆ ਹੈ ਤੇ ਲੋਕ ਉਸ ਦੀ ਵੀਡੀਓ ਬਣਾਉਣ ਦੇ ਨਾਲ ਨਾਲ ਉਸ ਤੋਂ ਪੁੱਛ ਗਿੱਛ ਵੀ ਕਰ ਰਹੇ ਹਨ। ਵੀਡੀਓ ‘ਚ ਬੰਦੀ ਬਣਿਆ ਮੁੰਡਾ ਇਹ ਵੀ ਕਹਿ ਰਿਹਾ ਹੈ ਕਿ ਉਸ ਦਾ ਇੱਕ ਦੋਸਤ ਉੱਥੋਂ ਫਰਾਰ ਹੋ ਗਿਆ ਹੈ। ਇਹ ਬੰਦੀ ਬਣਿਆ ਮੁੰਡਾ ਵੀਡੀਓ ‘ਚ ਆਪਣਾ ਨਾਂ ਕਾਕਾ ਦਸਦਾ ਹੈ। ਇਸ ਤੋਂ ਇਲਾਵਾ ਵੀਡੀਓ ‘ਚ ਇਹ ਮੁੰਡਾ ਆਪਣੇ ‘ਤੇ ਲੱਗ ਰਹੇ ਦੋਸ਼ਾਂ  ਨੂੰ ਵੀ ਨਹੀਂ ਮੰਨ ਰਿਹਾ।

ਕੀ ਹੈ ਇਹ ਪੂਰਾ ਮਾਮਲਾ ਤੁਸੀਂ ਵੀ ਜਾਣੋ ਹੇਠ ਦਿੱਤੇ ਵੀਡੀਓ ਲਿੰਕ ਜਰੀਏ।

https://youtu.be/FXukQsFoUnY

- Advertisement -

Share this Article
Leave a comment