ਕਾਂਗਰਸੀ ਮੰਤਰੀ ਦੇ ਹਲਕੇ ‘ਚ ਵੱਡੀ ਬਗਾਵਤ

TeamGlobalPunjab
2 Min Read

ਨਾਭਾ: ਜਿਵੇਂ ਜਿਵੇਂ ਲੋਕ ਸਭਾ ਚੋਣਾ ਨੇੜੇ ਆ ਰਹੀਆ ਹਨ ਹਰ ਪਾਰਟੀ ਦੇ ਆਗੂ ਵੱਲੋ ਅਪਣੀ ਪਾਰਟੀ ਦੇ ਖਿਲਾਫ ਖਿਲਾਫ ਭੜਾਸ ਕੱਢੀ ਜਾ ਰਹੀ ਹੈ। ਪਟਿਆਲਾ ਲੋੋਕ ਸਭਾ ਦੀ ਸਭ ਤੋ ਹਾਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਇਸ ਹਲਕੇ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਖੁਦ ਚੋਣ ਮੈਦਾਨ ‘ਚ ਨੇ ਭਾਵੇਂ ਕਿ ਕੈਪਟਨ ਨੇ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਹਲਕੇ ਤੋ ਕਾਂਗਰਸ ਦੀ ਹਾਰ ਹੋਵੇਗੀ, ਤਾਂ ਉਸ ਹਲਕੇ ਦੇ ਮੰਤਰੀ ਜਾ ਐਮ.ਐਲ.ਏ ਖਿਲਾਫ ਪਾਰਟੀ ਵਲੋਂ ਵੱਡੀ ਕਾਰਵਾਈ ਕਰੇਗੀ। ਹੁਣ ਕਾਂਗਰਸ ‘ਚ ਬਗਾਵਤ ਦਾ ਤਾਜ਼ਾ ਮਾਮਲਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਆਪਣੇ ਹਲਕੇ ‘ਚੋਂ ਸਾਹਮਣੇ ਆਇਆ ਹੈ ਜਿੱਥੇ ਤੇ ਸੈਂਕੜੇ ਪਿੰਡਾਂ ਦੇ ਕਾਂਗਰਸੀ ਟਕਸਾਲੀ ਆਗੂਆ ਨੇ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਦਿੱਤਾ ਹੈ। ਇਸ ਮੌਕੇ ‘ਤੇ ਟਕਸਾਲੀ ਕਾਂਗਰਸੀ ਆਗੂਆਂ ਦਾ ਕਹਿਣਾ ਉਨ੍ਹਾਂ ਨੂੰ ਧਰਮਸੋਤ ਵਲੋਂ ਅਣਗੋਲਿਆ ਕੀਤਾ ਗਿਆ ਹੈ। ਉਨ੍ਹਾਂ ਨਾਲ ਐਨਾ ਧੱਕਾ ਤਾਂ ਅਕਾਲੀ ਦਲ ਦੇ ਰਾਜ ‘ਚ ਵੀ ਨਹੀਂ ਹੋਇਆ ਤੇ ਹੁਣ 11 ਮਈ ਨੂੰ ਅਸੀ ਵਿਸ਼ਾਲ ਇੱਕਠ ਕਰਕੇ ਅਸੀ ਫੈਸਲਾ ਲਵਾਂਗੇ ਕਿ ਕਿਸ ਉਮੀਦਵਾਰ ਦੀ ਹਿਮਾਇਤ ਕਰਨੀ ਹੈ।

ਇਸ ਸਬੰਧੀ ਪਟਿਆਲਾ ਹਲਕੇ ਤੋ ਕਾਗਰਸ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਚੋਣਾਂ ਦੇ ਬਾਈਕਾਟ ਬਾਰੇ ਪੁਛਿੱਆ ਤਾ ਪ੍ਰਨੀਤ ਕੌਰ ਨੇ ਕਿਹਾ ਕਿ ਕਾਗਰਸ ਦੇ ਵਰਕਰ ਨੇ ਤੇ ਕਾਂਗਰਸ ਦੇ ਨਾਲ ਹੀ ਚੱਲਣਗੇ।
ਚੋਣਾ ਦੇ ਬਿਲਕੁੱਲ ਨੇੜ੍ਹੇ ਆ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋ ਚੋਣਾ ਦਾ ਬਾਈਕਾਟ ਕਰਨ ਦਾ ਫੈਸਲਾ ਮਹਾਰਾਣੀ ਪ੍ਰਨੀਤ ਕੌਰ ਨੂੰ ਭੁਗਤਣਾ ਪੈ ਸਕਦਾ ਹੈ ਪਰ ਵੇਖਣਾ ਤਾ ਇਹ ਹੋਵੇਗਾ ਕਿ ਟਕਸਾਲੀ ਕਾਂਗਰਸੀਆ ਨੂੰ ਹਾਈਕਮਾਂਡ ਮਨਾਉਣ ਵਿਚ ਸਫਲ ਰਹੇਗੀ ਜਾਂ ਇਹ ਵਰਕਰਾਂ ਆਪਣੀ ਮੰਗਾਂ ਪੂਰੀਆਂ ਨਾ ਹੋਣ ਕਾਰਨ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਆਪਣਾ ਸਨਮਾਨ ਦੇਣ ਲਈ ਮਜ਼ਬੂਰ ਹੋਣਗੇ, ਸੋ ਇਹ ਦੇਖਣਾ ਹੋਵੇਗਾ…

Share this Article
Leave a comment