ਮੁਕਤਸਰ ਸਾਹਿਬ : ਇੰਨੀ ਦਿਨੀਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਇੱਕ ਕੌਂਸਲਰ ਦੇ ਭਰਾ ਦੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦੋਸ਼ ਹੈ ਕਿ ਉਹ ਕਿਸੇ ਔਰਤ ਨੂੰ ਬੜੀ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਦਰਅਸਲ ਇਹ ਤਸਵੀਰਾਂ ਹਨ ਮੁਕਤਸਰ ਦੇ ਬੂੜਾ ਗੁੱਜ਼ਰ ਰੋਡ ਦੀਆਂ। ਇਨ੍ਹਾਂ ਵਾਇਰਲ ਵੀਡੀਓ ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ, ਕਿ ਕੁਝ ਨੌਜਵਾਨ ਜੋ ਕਾਂਗਰਸੀ ਕੌਂਸਲਰ ਦੇ ਭਰਾ ਦੱਸੇ ਜਾ ਰਹੇ ਹਨ ਇੱਕ ਮਹਿਲਾ ਨੂੰ ਘਰ ਅੰਦਰੋਂ ਬਾਂਹ ਤੋਂ ਘੜੀਸ਼ਦੇ-ਘੜੀਸ਼ਦੇ ਸੜਕ ‘ਤੇ ਲੈ ਆਉਂਦੇ ਹਨ। ਵੀਡੀਓ ਅੱਗੇ ਚਲਦੀ ਹੈ ਤਾਂ ਫਿਰ ਇਹ ਨੌਜਵਾਨ ਉਸ ਮਹਿਲਾ ਨੂੰ ਸੜਕ ‘ਤੇ ਢਾਹ ਕੇ ਸ਼ਰੇਆਮ ਸੋਟੀਆਂ, ਲੱਤਾਂ ਅਤੇ ਬੈਲਟਾਂ ਆਦਿ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਇੰਨੇ ਨੂੰ ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਇੱਕ ਹੋਰ ਮਹਿਲਾ ਉਨ੍ਹਾਂ ਕੁੱਟ ਰਹੇ ਨੌਜਵਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪਰ ਉਹ ਨਹੀਂ ਰੁਕਦੇ ਤੇ ਲਗਾਤਾਰ ਉਸ ਜ਼ਮੀਨ ‘ਤੇ ਡਿੱਗੀ ਔਰਤ ਨਾਲ ਕੁੱਟਮਾਰ ਕਰਦੇ ਰਹਿੰਦੇ ਨੇ। ਇੱਥੇ ਹੀ ਬੱਸ ਨਹੀਂ ਵੀਡੀਓ ‘ਚ ਇੱਕ ਨੌਜਵਾਨ ਤਾਂ ਕੁੱਟਮਾਰ ਕਰਨ ਤੋਂ ਹਟਾਉਣ ਵਾਲੀ ਔਰਤ ਨੂੰ ਹੀ ਵਾਲਾਂ ਤੋਂ ਫੜ੍ਹ ਕੇ ਘੜੀਸ਼ ਲੈਦਾ ਹੈ ਅਤੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੰਦਾ ਹੈ।
ਵੀਡੀਓ ਕੁਝ ਹੋਰ ਅੱਗੇ ਚਲਦੀ ਹੈ ਤਾਂ ਥੋੜੇ ਸਮੇਂ ਬਾਅਦ ਹੀ ਉੱਥੇ ਕਾਫੀ ਲੋਕ ਇਕੱਠੇ ਹੋ ਜਾਂਦੇ ਨੇ, ਅਤੇ ਉਨ੍ਹਾਂ ਔਰਤਾਂ ਨੂੰ ਕੁੱਟ ਰਹੇ ਨੌਜਵਾਨਾਂ ਤੋਂ ਛੁਡਾਉਂਦੇ ਹਨ। ਕਿਹਾ ਜਾ ਰਿਹਾ ਹੈ ਕਿ ਕੁੱਟਣ ਵਾਲਿਆਂ ‘ਚ ਇੱਕ ਕਾਂਗਰਸੀ ਕੌਂਸਲਰ ਦਾ ਭਰਾ ਵੀ ਸ਼ਾਮਲ ਹੈ।
ਇਸ ਇੰਨੀ ਭਿਆਨਕ ਕੁੱਟ-ਮਾਰ ਨਾਲ ਔਰਤ ਜ਼ਖ਼ਮੀ ਹੋ ਗਈ ਤੇ ਉਸ ਨੂੰ ਹਸਪਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ ਪੈਸੇ ਦੇ ਲੈਣ ਦੇਣ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ ਇਹ ਵੇਖਣ ਲਈ ਹੇਠ ਦਿੱਤੀ ਵੀਡੀਓ ਨੂੰ ਖੋਲ੍ਹ ਕੇ ਦੇਖੋ।
https://youtu.be/-Ibs2t6qvPg