ਕਵੱਤਰਾ ਦੇ ਹੱਕ ‘ਚ ਆਇਆ ਵੱਡਾ ਫੈਸਲਾ, ਲੁਧਿਆਣਾ ਸ਼ਹਿਰ ‘ਚ ਆਇਆ ਲੋਕਾਂ ਦਾ ਹੜ੍ਹ, ਸਾਰੇ ਹੋਏ ਆਪਣੇ ਫੇਸਬੁੱਕ ਪੇਜ਼ ਤੋਂ ਲਾਇਵ

TeamGlobalPunjab
3 Min Read

ਲੁਧਿਆਣਾ : ਆਪਣੇ ਨੇਕ ਕੰਮਾਂ ਲਈ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ਨਾਲ ਕੁਝ ਲੋਕਾਂ ਵੱਲੋਂ  ਵੋਟਾਂ ਪੈਣ ਵਾਲੇ ਦਿਨ ਕੁੱਟਮਾਰ ਕਰਨ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਵਿੱਚ ਅਨਮੋਲ ਕਵੱਤਰਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਰਸਤੇ ਜਾਂਮ ਕਰ ਦਿੱਤੇ, ਤੇ ਹਾਲਾਤ ਇਹ ਬਣ ਗਏ ਕਿ ਪੁਲਿਸ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਾਇਮ ਕਰਨ ਲਈ ਭਾਰੀ ਮੁਸ਼ੱਕਤ ਕਰਨੀ ਪਈ। ਲੁਧਿਆਣਾ ਅੰਦਰ ਅਨਮੋਲ ਕਵੱਤਰਾ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਮੁਖ ਮਾਰਗ ਜਾਮ ਕਰਕੇ ਧਰਨਾ ਲਾ ਦਿੱਤਾ, ਤੇ ਮੰਗ ਕੀਤੀ ਕਿ ਅਨਮੋਲ ਸਮੇਤ ਉਸ ਦੇ ਪਿਤਾ ਨਾਲ ਕੁਟਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਡੀ ਤਦਾਦ ਵਿੱਚ ਸਰਗਰਮ ਹੋ ਗਈ ਤੇ ਉਸ ਤੋਂ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਪਰਚਾ ਦਰਜ ਕਰਕੇ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਅਨਮੋਲ ਕਵੱਤਰਾ ਨੇ ਫੇਸਬੁੱਕ ‘ਤੇ ਲਾਇਵ ਹੋ ਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਉਹ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ।

ਸੋਸ਼ਲ ਮੀਡੀਆ ਤੇ ਦੇਰ ਰਾਤ ਲਾਇਵ ਹੋ ਕੇ ਅਨਮੋਲ ਕਵੱਤਰਾ ਨੇ ਦੱਸਿਆ ਕਿ ਜੇਕਰ ਲੋਕ ਉਨ੍ਹਾਂ ਦਾ ਸਾਥ ਨਾ ਦਿੰਦੇ ਤਾਂ ਉਨ੍ਹਾਂ ਨੇ ਮਾਨਸਿਕ ਤੌਰ ‘ਤੇ ਟੁੱਟ ਜਾਣਾ ਸੀ ਤੇ  ਉਨ੍ਹਾਂ (ਅਨਮੋਲ) ਦੀ ਹਾਲਤ ਦੇਖ ਕੇ ਅੱਗੋਂ ਤੋਂ ਮਾਵਾਂ ਨੇ ਆਪਣੇ ਪੁੱਤਾਂ ਨੂੰ ਉਸ ਰਾਹ ‘ਤੇ ਚੱਲਣ ਤੋਂ ਰੋਕ ਦੇਣਾ ਸੀ, ਜਿਸ ਰਾਹ ‘ਤੇ ਉਹ (ਅਨਮੋਲ) ਚੱਲ ਰਹੇ ਹਨ। ਦੱਸ ਦਈਏ ਕਿ ਜਿਸ ਵੇਲੇ ਅਨਮੋਲ ਕਵੱਤਰਾ ਨਾਲ ਕੁੱਟਮਾਰ ਦੀ ਘਟਨਾ ਵਾਪਰੀ ਸੀ ਤਾਂ ਉਨ੍ਹਾਂ ਨੇ ਮੋਹਿਤ ਰਾਮ ਪਾਲ ਤੇ ਟੋਨੀ ਨਾਮ ਦੇ ਬੰਦਿਆਂ ਦੇ ਖਿਲਾਫ ਬਿਆਨ ਦਿੱਤਾ ਸੀ ਤੇ ਕਿਹਾ ਸੀ, ਕਿ ਉਨ੍ਹਾਂ ‘ਤੇ ਹਮਲਾ ਕਰਨ ਲਈ ਉਹ ਲੋਕ ਜਿੰਮੇਵਾਰ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐਸਪੀ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਸ ਲੜਾਈ ਝਗੜੇ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ ਤੇ ਅਨਮੋਲ ਕਵੱਤਰਾ ਤੇ ਉਨ੍ਹਾਂ ਦੇ ਪਿਤਾ ਵੱਲੋਂ ਜਿਨ੍ਹਾਂ ਲੋਕਾਂ ਦੇ ਖਿਲਾਫ ਬਿਆਨ ਦਿੱਤੇ ਗਏ ਹਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ 3 ਥਾਣਿਆਂ ਦੀ ਪੁਲਿਸ ਲਾ ਦਿੱਤੀ ਗਈ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਉਪਰੰਤ ਇੱਕ ਘੰਟੇ ਬਾਅਦ ਹੀ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਖਿਲਾਫ ਅਨਮੋਲ ਕਵੱਤਰਾ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਗਏ ਸਨ। ਅਨਮੋਲ ਕਵੱਤਰਾ ਨੇ ਪਰਚਾ ਦਰਜ ਹੋਣ ਨੂੰ ਇਨਸਾਨੀਅਤ ਲਈ ਕੀਤੇ ਗਏ ਕੰਮਾਂ ਦੀ ਜਿੱਤ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਲੋਕਾਂ ਦਾ ਪਿਆਰ ਦੇਖ ਕੇ ਹੁਣ ਉਹ ਪਹਿਲਾਂ ਨਾਲੋਂ ਵੀ ਵੱਧ ਜੋਸ਼ ਵਿੱਚ ਸਮਾਜ ਭਲਾਈ ਦੇ ਕੰਮ ਕਰਨਗੇ।

https://youtu.be/L5W_X1bZLwo

Share this Article
Leave a comment