ਕਰਤਾਰਪੁਰ ਲਾਂਘੇ ਲਈ ਵੱਡਾ ਅੜਿੱਕਾ ਬਣੀ ਐਸਜੀਪੀਸੀ ਕਿਹਾ ਅਸੀਂ ਨੀਂ ਦਿੰਦੇ ਜ਼ਮੀਨ, ਇਹ ਕੰਮ ਸਰਕਾਰ ਦੈ ਸਾਡਾ ਨਹੀਂ

Prabhjot Kaur
2 Min Read

ਅੰਮ੍ਰਿਤਸਰ :ਸਿੱਖ ਮਸਲਿਆਂ ਨੂੰ ਲੈ ਕੇ ਹਰ ਛੋਟੀ ਵੱਡੀ ਗੱਲ ‘ਤੇ ਰੌਲਾ ਪਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੀ ਮਲਕੀਅਤ ਹਾਸਲ ਜ਼ਮੀਨ ਨੂੰ ਕਰਤਾਰਪੁਰ ਲਾਂਘੇ ਲਈ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਹੈ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਦੇਣਾ ਪੰਜਾਬ ਅਤੇ ਕੇਂਦਰ ਸਰਕਾਰ ਦਾ ਕੰਮ ਹੈ, ਸਾਡਾ ਨਹੀਂ। ਦੱਸ ਦਈਏ ਕਿ ਪਿੰਡ ਨੱਥਾ ਸਿੰਘ ਵਾਲਾ ਦੀ ਜਿਹੜੀ ਜ਼ਮੀਨ ਕਰਤਾਪੁਰ ਲਾਂਘੇ ਦੇ ਇਸਤੇਮਾਲ ਲਈ ਐਸਜੀਪੀਸੀ ਕੋਲੋਂ ਮੰਗੀ ਜਾ ਰਹੀ ਹੈ ਉਸ ਜ਼ਮੀਨ ਨੂੰ ਇਸੇ ਪਿੰਡ ਦੇ ਨੱਥਾ ਸਿੰਘ ਨਾਮ ਦੇ ਵਿਅਕਤੀ ਨੇ ਐਸਜੀਪੀਸੀ ਨੂੰ ਦਾਨ ਵਿੱਚ ਦਿੱਤੀ ਸੀ।

ਜਿਕਰਯੋਗ ਹੈ ਕਿ ਇਹ ਗੱਲ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਸਜੀਪੀਸੀ ਦੀ ਕਾਰਜਕਾਰਨੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਹ ਮਸਲਾ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਚੁੱਕਿਆ ਸੀ ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨਾਲ ਮੀਟਿੰਗ ਕਰਕੇ ਇਹ ਬੇਨਤੀ ਕੀਤੀ ਸੀ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਲੋਂੜੀਦੀ 108 ਏਕੜ ਜ਼ਮੀਨ ਦਾ ਤਬਾਦਲਾ ਡੇਰਾ ਬਾਬਾ ਨਾਨਕ ਤੋਂ 16 ਕਿੱਲੋਮੀਟਰ ਦੂਰ ਪੈਂਦੀ ਪਿੰਡ ਨੱਥਾ ਸਿੰਘ ਵਾਲਾ ਦੀ 600 ਏਕੜ ਜ਼ਮੀਨ ਨਾਲ ਕਰ ਦਿੱਤਾ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਬੇਨਤੀ ਕੀਤੀ ਸੀ ਕਿ ਉਹ ਕਿਸਾਨਾਂ ਵੱਲੋਂ ਰੱਖੇ ਗਏ ਉਸ ਸੁਝਾਓ ‘ਤੇ ਗੰਭੀਰਤਾ ਨਾਂਲ ਵਿਚਾਰ ਕਰਨ, ਜਿਸ ਵਿੱਚ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦੀ ਗੱਲ ਆਖੀ ਸੀ। ਜ਼ੀਰਾ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਇਹ ਜ਼ਮੀਨ ਦਾ ਤਬਾਦਲਾ ਕਿਸਾਨਾਂ ਨਾਲ ਕਰ ਲੈਂਦੀ ਹੈ ਤਾਂ ਇਸ ਲਾਂਘੇ ਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ।

ਵਿਧਾਇਕ ਜੀਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਕਰਨ ਵਿੱਚ ਅਸਮਰਥ ਹੈ ਤਾਂ ਉਸ ਨੂੰ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਸੰਗਤ ਇਸ ਲਾਂਘੇ ਦੀ ਉਸਾਰੀ ਲਈ 108 ਏਕੜ ਜ਼ਮੀਨ  ਖਰੀਦਣ ਲਈ ਮਦਦ ਕਰੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਖਰੀਦੀ ਜਾਣ ਵਾਲੀ ਜ਼ਮੀਨ ਦਾ ਮੁੱਲ 80 ਲੱਖ ਰੁਪਏ ਪ੍ਰਤੀ ਏਕੜ ਐਲਾਨਿਆ ਹੈ।

 

- Advertisement -

Share this Article
Leave a comment