ਇੱਕ ਫੌਜੀ ਦੇ ਰਾਜ ‘ਚ ਇਨਸਾਫ ਲਈ ਦਰ ਦਰ ਭਟਕ ਰਿਹੈ ਇਹ ਫੌਜੀ ਜਵਾਨ, ਕੈਪਟਨ ਸਾਬ੍ਹ ਕਿੱਥੇ ਗਿਆ ਤੁਹਾਡਾ ਫੌਜੀਆਂ ਲਈ ਪਿਆਰ

TeamGlobalPunjab
2 Min Read

ਅੰਬਾਲਾ : ਇੱਕ ਪਾਸੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੌਜੀਆਂ ਨੂੰ ਪੂਰਾ ਮਾਣ ਸਨਮਾਨ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਚੰਗੇ ਆਹੁਦੇ ਵੰਡ ਕੇ ਭਾਰਤੀ ਫੌਜ ਪ੍ਰਤੀ ਆਪਣੇ ਪਿਆਰ ਨੂੰ ਵੱਧ ਤੋਂ ਵੱਧ ਜਤਾ ਰਹੇ ਹਨ, ਉੱਥੇ ਦੂਜੇ ਪਾਸੇ ਇੱਕ ਫੌਜੀ ਜਵਾਨ ਨਾਲ ਜੁੜਿਆ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਕੈਪਟਨ ਵੱਲੋਂ ਫੌਜੀਆਂ ਪ੍ਰਤੀ ਦਿਖਾਏ ਜਾ ਰਹੇ ਪਿਆਰ ‘ਤੇ ਵੀ ਸਵਾਲ ਖੜ੍ਹੇ ਹੋਣ ਲੱਗ ਪਏ ਹਨ ਕਿ ਕੈਪਟਨ ਸਾਬ੍ਹ ਕਿੱਥੇ ਗਿਆ ਤੁਹਾਡਾ ਫੌਜੀਆਂ ਲਈ ਪਿਆਰ? ਦਰਅਸਲ ਇਹ ਮਾਮਲਾ ਅੰਬਾਲਾ ਕੈਂਟ ‘ਚ ਡਿਊਟੀ ‘ਤੇ ਤੈਨਾਤ ਫੌਜੀ ਗੁਰਭੇਜ ਸਿੰਘ ਨਾਲ ਸਬੰਧਤ ਹੈ ਜਿਹੜਾ ਕਿ ਆਪਣੀ ਭੈਣ ਦੇ ਕਤਲ ਲਈ ਇਨਸਾਫ ਦੀ ਮੰਗ ਕਰਦਾ ਦਰ-ਦਰ ਭਟਕ ਰਿਹਾ ਹੈ।

ਫੌਜੀ ਗੁਰਭੇਜ ਸਿੰਘ ਦਾ ਦੋਸ਼ ਹੈ ਕਿ ਉਸ ਦੀ ਭੈਣ ਦਾ ਕਤਲ ਉਸ ਦੇ ਜੀਜੇ ਨੇ ਆਪਣੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਕੀਤਾ ਹੈ ਅਤੇ ਉਹ ਇਸ ਲਈ ਇਨਸਾਫ ਦੀ ਮੰਗ ਕਰਦਿਆਂ ਲਗਾਤਾਰ ਲੁਧਿਆਣਾ ਪੁਲਿਸ ਅਧਿਕਾਰੀਆਂ ਕੋਲ ਚੱਕਰ ਕੱਟ ਰਿਹਾ ਹੈ। ਗੁਰਭੇਜ ਅਨੁਸਾਰ ਇਸ ਲਈ ਉਹ ਬਹੁਤ ਸਾਰੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁਕਾ ਹੈ ਪਰ ਫਿਰ ਵੀ ਉਸ ਨੂੰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ।

ਇੱਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਥਾਣਾ ਜਮਾਲਪੁਰ ਦੇ ਐਸਐਚਓ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੁਰਾਣਾ ਹੈ ਤੇ ਗੁਰਭੇਜ ਸਿੰਘ ਵੱਲੋਂ ਲੁਧਿਆਣਾ ਦੇ ਡੀਸੀਪੀ ਨੂੰ ਸ਼ਿਕਾਇਤ ਲੇਟ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਜਦੋਂ ਇਹ ਸਭ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਗੁਰਭੇਜ ਸਿੰਘ ਦੇ ਜੀਜੇ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਵੀ ਛਾਪਾ ਮਾਰੀਆਂ ਜਾਰੀ ਹਨ ਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Share this Article
Leave a comment