ਬਾਲੀਵੁੱਡ ਅਦਾਕਾਰਾ ਮਯੂਰੀ ਕਾਂਗੋ ਨੇ ਸਿਨੇਮਾ ਦੀਆਂ ਕੁਝ ਚੋਣਵੀਆਂ ਫ਼ਿਲਮਾਂ ‘ਚ ਹੀ ਕੰਮ ਕੀਤਾ ਹਾਲਾਂਕਿ ਅਦਾਕਾਰੀ ਦੇ ਤੌਰ ‘ਤੇ ਉਹ ਜ਼ਿਆਦਾ ਮਸ਼ਹੂਰ ਨਹੀਂ ਹੋ ਸਕੀ। ਮਯੂਰੀ ਦੀਆਂ ਫਿਲਮਾਂ ਤੋਂ ਜ਼ਿਆਦਾ ਉਨ੍ਹਾਂ ਦਾ ਇੱਕ ਗਾਣਾ ‘ਘਰ ਸੇ ਯੂ ਨਿਕਲਤੇ ਹੀ ਕੁਛ ਦੂਰ ਚਲਤੇ ਹੀ’ ਨੇ ਕਾਫੀ ਸੁਰਖੀਆਂ ਬਟੋਰੀਆਂ। ਸਾਲ 2000 ਦੀ ਸ਼ੁਰੂਆਤ ਵਿੱਚ ਫਿਰ ਮਯੂਰੀ ਨੇ ਫਿਲਮ ਇੰਡਸਟਰੀ ਨੂੰ ਛੱਡ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੇ ਕਾਰਪੋਰੇਟ ਵਰਲਡ ਨੂੰ ਜੁਅਇਨ ਕਰ ਲਿਆ ਹੈ। ਦੱਸ ਦੇਈਏ ਕਿ ਮਯੂਰੀ ਕਾਂਗੋ ਨੇ ਹੁਣ ਗੂਗਲ ਇੰਡੀਆ ‘ਚ ਇੰਡਸਟਰੀ ਹੈੱਡ ਏਜੰਸੀ ਬਿਜਨਸ ਦੀ ਕਮਾਨ ਸੰਭਾਲ ਲਈ ਹੈ।
ਦੱਸ ਦਈਏ ਮਯੂਰੀ ਨੇ ਐਂਟਰਟੇਨਮੈਂਟ ਇੰਡਸਟਰੀ ਵਿੱਚ 15 ਸਾਲ ਦੀ ਉਮਰ ‘ਚ ਕਦਮ ਰੱਖ ਦਿੱਤਾ ਸੀ। ਉਨ੍ਹਾਂ ਨੇ 1995 ਵਿੱਚ ਆਈ ਨੈਸ਼ਨਲ ਅਵਾਰਡ ਵਿਨਿੰਗ ਫਿਲਮ ਨਸੀਮ ਤੋਂ ਆਪਣਾ ਐਕਟਿੰਗ ਡੈਬਿਯੂ ਕੀਤਾ ਸੀ । ਇਸ ਤੋਂ ਬਾਅਦ ਉਹ ਫਿਲਮ ਪਾਪਾ ਕਹਿੰਦੇ ਹੈ, ਬੇਤਾਬੀ, ਹੋਵੇਗੀ ਪਿਆਰ ਦੀ ਜਿੱਤ, ਬਾਦਲ ਅਤੇ ਪਾਪਾ ਦ ਗਰੇਟ ਵਿੱਚ ਨਜ਼ਰ ਆਈ।
ਮਯੂਰੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2003 ਵਿੱਚ NRI ਬਿਜ਼ਨਸਮੈਨ ਆਦਿਤਿਆ ਢਿੱਲੋਂ ਨਾਲ ਵਿਆਹ ਕਰਵਾਇਆ। ਦੋਵਾਂ ਦਾ ਇੱਕ ਪੁੱਤਰ ਰਿਆਨ ਵੀ ਹੈ ਐਕਟਿੰਗ ਛੱਡਣ ਤੋਂ ਬਾਅਦ ਮਯੂਰੀ ਆਪਣੇ ਪਰਿਵਾਰ ਤੇ ਕਾਰਪੋਰੇਟ ਜ਼ਿੰਦਗੀ ‘ਚ ਬਿਜ਼ੀ ਹੋ ਗਈ।