ਆਂਵਲੇ ਦਾ ਮੁਰੱਬਾ ਇਨ੍ਹਾਂ ਬਿਮਾਰੀਆਂ ਲਈ ਹੈ ਰਾਮਬਾਣ ਇਲਾਜ

TeamGlobalPunjab
3 Min Read

ਨਿਊਜ਼ ਡੈਸਕ- ਆਂਵਲਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਆਂਵਲੇ ਵਿੱਚ ਉਹ ਸਾਰੇ ਗੁਣ ਮੌਜੂਦ ਹੁੰਦੇ ਹੈ ਜੋ ਸਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਅਸੀਂ ਤੁਹਾਨੂੰ ਆਂਵਲੇ ਦੇ ਮੁਰੱਬੇ ਖਾਣ ਦੇ 3 ਵੱਡੇ ਫ਼ਾਇਦੇ ਦੱਸਣ ਵਾਲੇ ਹਾਂ। ਆਂਵਲੇ ਦੇ ਮੁਰੱਬੇ ਵਿਚ ਇਨ੍ਹੇ ਗੁਣ ਪਾਏ ਜਾਂਦੇ ਹਨ, ਜੋ ਪੇਟ ਸਬੰਧੀ ਜੁੜੀਆਂ ਕਈ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ।

ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਆਂਵਲੇ ਦਾ ਇੱਕ ਮੁਰੱਬਾ ਖਾਂਦੇ ਹੋ ਤਾਂ ਕਈ ਰੋਗਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ। ਔਰਤਾਂ ਨੂੰ ਮਾਹਵਾਰੀ ਦੌਰਾਨ ਜ਼ਿਆਦਾ ਬਲੀਡਿੰਗ ਹੋਣ ਦੀ ਵਜ੍ਹਾ ਨਾਲ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ। ਜੇਕਰ ਤੁਸੀਂ ਨੇਮੀ ਰੂਪ ਨਾਲ ਆਂਵਲੇ ਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਇਸ ਦੌਰਾਨ ਹੋਣ ਵਾਲੇ ਪੇਟ ਦਰਦ ਤੋਂ ਕਾਫ਼ੀ ਰਾਹਤ ਮਿਲਦੀ ਹੈ।

ਆਂਵਲੇ ਦਾ ਮੁਰੱਬਾ ਸਰੀਰ ਨੂੰ ਧੁੱਪ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਕਿਰਨਾਂ ਤੋਂ ਹਮੇਸ਼ਾ ਬਚਾਏ ਰੱਖਦਾ ਹੈ। ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਅਤੇ ਥੋੜ੍ਹਾ ਜਿਹਾ ਕੰਮ ਕਰਨ `ਤੇ ਥੱਕ ਜਾਂਦੇ ਹੋ ਤਾਂ ਇਕ ਮਹੀਨੇ ਤੱਕ ਲਗਾਤਾਰ ਕੱਚਾ ਆਂਵਲਾ ਖਾ ਕੇ ਦੇਖੋ। ਇਸ ਨਾਲ ਜੋ ਫ਼ਾਇਦਾ ਹੋਵੇਗਾ ਤੁਸੀਂ ਖ਼ੁਦ ਵੀ ਬਹੁਤ ਹੈਰਾਨ ਹੋਵੋਗੇ। ਆਂਵਲੇ `ਚ ਵਿਟਾਮਿਨ-ਏ ਹੁੰਦਾ ਹੈ। ਆਂਵਲਾ ਸਵੇਰੇ ਖ਼ਾਲੀ ਪੇਟ ਖਾਣ ਨਾਲ ਕੋਲੇਜਨ ਦੀ ਕਮੀ ਦੂਰ ਹੁੰਦੀ ਹੈ। ਇਸ ਨਾਲ ਮੁਹਾਸਿਆਂ ਦੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ।

ਆਂਵਲਾ ਸ਼ੂਗਰ ਦੇ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਆਂਵਲੇ ਦਾ ਇਸਤੇਮਾਲ ਕਰਨ ਨਾਲ ਖ਼ੂਨ `ਚ ਸ਼ੂਗਰ ਦੀ ਮਾਤਰਾ ਠੀਕ ਰਹਿੰਦੀ ਹੈ। ਆਂਵਲਾ ਖ਼ਰਾਬ ਕੋਲੈਸਟ੍ਰਾਲ ਨੂੰ ਖ਼ਤਮ ਕਰ ਕੇ ਨਵੇਂ ਕੋਲੈਸਟ੍ਰਾਲ ਬਣਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਜੋੜਾਂ ਦਾ ਦਰਦ ਵੀ ਠੀਕ ਹੁੰਦਾ ਹੈ।

- Advertisement -

ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਂਵਲਾ ਖ਼ਤਮ ਕਰ ਦਿੰਦਾ ਹੈ। ਇਸ ਲਈ ਲੋਕ ਇਸ ਦੇ ਪੇਸਟ ਨੂੰ ਵਾਲਾਂ `ਚ ਲਗਾਉਂਦੇ ਹਨ। ਇਸ ਨੂੰ ਖਾਣ ਨਾਲ ਵੀ ਵਾਲ ਹੈਲਦੀ ਰਹਿੰਦੇ ਹਨ। ਆਂਵਲੇ ਨੂੰ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਭੋਜਨ `ਚ ਰੋਜ਼ਾਨਾ ਆਂਵਲੇ ਦੀ ਚਟਣੀ, ਮੁਰੱਬਾ, ਆਚਾਰ, ਰਸ ਅਤੇ ਪਾਊਡਰ ਨੂੰ ਸ਼ਾਮਲ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।

Share this Article
Leave a comment