Home / ਮਨੋਰੰਜਨ / ਡਰੱਗਜ਼ ਮਾਮਲੇ ’ਚ ਦੀਆ ਮਿਰਜ਼ਾ ਦੀ ਸਾਬਕਾ ਮੈਨੇਜਰ NCB ਦੇ ਅੱੜਿਕੇ

ਡਰੱਗਜ਼ ਮਾਮਲੇ ’ਚ ਦੀਆ ਮਿਰਜ਼ਾ ਦੀ ਸਾਬਕਾ ਮੈਨੇਜਰ NCB ਦੇ ਅੱੜਿਕੇ

ਮੁੰਬਈ – ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਬਾਲੀਵੁੱਡ ਐਕਟਰਸ ਦੀਆ ਮਿਰਜ਼ਾ ਦੀ ਸਾਬਕਾ ਮੈਨੇਜਰ ਤੇ ਮੈਨੇਜਰ ਦੀ ਭੈਣ ਨੂੰ ਨਸ਼ਿਆਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਤੋਂ ਗਾਂਜਾ ਬਰਾਮਦ ਹੋਇਆ ਹੈ। ਦੀਆ ਦੀ ਸਾਬਕਾ ਪ੍ਰਬੰਧਕ ਦਾ ਨਾਂ ਰਾਹਿਲਾ ਫਰਨੀਚਰਵਾਲਾ ਹੈ ਤੇ ਉਸਦੀ ਭੈਣ ਸ਼ਾਇਸਤਾ ਫਰਨੀਚਰਵਾਲਾ ਹੈ। ਇਹਨਾਂ ਦੇ ਸੰਬੰਧ ਸੰਪਰਕ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਵੀ ਸਬੰਧਤ ਦੱਸੇ ਜਾ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਰੱਗਜ਼ ਮਾਮਲੇ  ’ਚ ਕਈ ਵੱਡੇ ਮਸ਼ਹੂਰ ਬੌਲੀਵੁੱਡ ਹਸਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐਕਟਰਸ ਰੀਆ ਚੱਕਰਵਰਤੀ ਤੋਂ ਇਲਾਵਾ ਹੋਰ ਵੀ ਕਈ ਗਿਰਫਤਾਰੀਆਂ ਹੋਈਆਂ ਹਨ। ਐਨਸੀਬੀ ਵਲੋਂ ਕੀਤੀ ਪੁੱਛਗਿੱਛ ‘ਚ ਦੀਪਿਕਾ ਪਾਦੂਕੋਣ, ਰਕੂਲ ਪ੍ਰੀਤ, ਸਾਰਾ ਅਲੀ ਖ਼ਾਨ ਆਦਿ ਦੇ ਨਾਂ ਸ਼ਾਮਲ ਹਨ। ਇਸਤੋਂ ਇਲਾਵਾ ਅਦਾਕਾਰ ਅਰਜੁਨ ਰਾਮਪਾਲ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ। ਕਲਾਕਾਰ ਭਾਰਤੀ ਸਿੰਘ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Check Also

ਕਿਉਂ ਸੋਨੂੰ ਸੂਦ ਨੇ ਖੋਲ਼ੀ ਟੇਲਰ ਦੀ ਦੁਕਾਨ ਪੜੋ ਪੂਰੀ ਖ਼ਬਰ

ਮੁੰਬਈ – ਬੌਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ …

Leave a Reply

Your email address will not be published. Required fields are marked *