ਆਸਾ ਰਾਮ ਵਰਗੀ ਸ਼ਕਲ ਵਾਲੇ ਮੰਤਰੀ ਨੇ ਕੱਢੀ ਭੈਣ ਦੀ ਗਾਲ੍ਹ, ਸਰਦਾਰਾਂ ਨੂੰ ਆ ਗਿਆ ਗੁੱਸਾ, ਮੰਤਰੀ ਲੁਕਿਆ ਪੁਲਿਸ ਦੇ ਪਿੱਛੇ, ਫਿਰ ਹੋ ਗਈ ਤੇਰੀ ਭੈਣ ਦੀ…! ਤੇਰੀ ਮਾਂ ਦੀ…!

TeamGlobalPunjab
5 Min Read

ਅੰਬਾਲਾ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਅੰਦਰ ਵੱਖਰਾ ਹੀ ਰੰਗ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪੰਜਾਬ ਦੇ ਲੋਕ ਸਿਆਸਤਦਾਨਾਂ ਨੂੰ ਘੇਰ ਘੇਰ ਸਵਾਲ ਕਰ ਰਹੇ ਹਨ, ਤੇ ਉਨ੍ਹਾਂ ਸਵਾਲ ਕਰਨ ਵਾਲੇ ਲੋਕਾਂ ਦਾ ਇੱਥੋਂ ਦੇ ਸਿਆਸਤਦਾਨ ਕੁਟਾਪਾ ਚਾੜ੍ਹ ਰਹੇ ਹਨ, ਉੱਥੇ ਦੂਜੇ ਪਾਸੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਵਾਲੀ ਕਹਾਵਤ ਹੁਣ ਇਸ ਭੈੜ ਨੂੰ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਲੈ ਗਈ ਹੈ। ਇੱਥੇ ਵੀ ਅੰਬਾਲਾ ਛਾਉਣੀ ਦੇ ਪਿੰਡ ਮਛੋਂਡਾ ਵਿਖੇ ਵਾਪਰੀ ਇੱਕ ਤਾਜਾ ਘਟਨਾ ਵਿੱਚ ਹਰਿਆਣਾ ਦੇ ਕੈਬਨਿੱਟ ਮੰਤਰੀ ਅਨਿਲ ਵਿਜ ਨੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਭੈਣ ਦੀ ਗਾਲ੍ਹ ਕੱਢ ਦਿੱਤੀ। ਬੱਸ ਫਿਰ ਕੀ ਸੀ, ਇਸ ਤੋਂ ਬਾਅਦ ਇਹ ਮਾਮਲਾ ਇੱਥੋਂ ਤੱਕ ਭਖ ਗਿਆ ਕਿ ਲੋਕਾਂ ਦੀ ਭੀੜ ਹਿੰਸਾਤਮਕ ਹੋ ਗਈ। ਇਸ ਤੋਂ ਪਹਿਲਾਂ ਕਿ ਲੋਕ ਮੰਤਰੀ ਨੂੰ ਧੂਹ ਕੇ ਸੜਕ ‘ਤੇ ਲੈ ਜਾਂਦੇ ਤੇ ਮਾਮਲਾ ਹੱਥੋਂ ਬਾਹਰ ਚਲਾ ਜਾਂਦਾ, ਮੌਕੇ ‘ਤੇ ਮੌਜੂਦ ਅਨਿਲ ਵਿਜ ਦੇ ਸੁਰੱਖਿਆ ਕਰਮੀਆਂ ਨੇ ਮੰਤਰੀ ਨੂੰ ਘੇਰਾ ਪਾ ਲਿਆ ਤੇ ਫਿਰ ਇੱਕ ਵਾਰ ਤਾਂ ਡਰਦਾ ਮਾਰਿਆ ਅਨਿਲ ਵਿਜ ਗੱਡੀ ‘ਚ ਜਾ ਬੈਠਾ ਤੇ ਉਸ ਨੇ ਉੱਥੋਂ ਖਿਸਕਣ ਵਿੱਚ ਹੀ ਭਲਾਈ ਸਮਝੀ।

ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਅਨਿਲ ਵਿਜ ਪਿੰਡ ਦੀ ਕਿਸੇ ਸਾਂਝੀ ਥਾਂ ਤੋਂ ਭਾਸ਼ਣ ਦੇਣ ਤੋਂ ਬਾਅਦ ਬਾਹਰ ਨਿੱਕਲਦੇ ਹਨ ਤੇ ਕੁਝ ਲੋਕ ਭਾਰਤੀ ਜਨਤਾ ਪਾਰਟੀ ਮੁਰਦਾਬਾਦ, ਅਨਿਲ ਵਿਜ ਮੁਰਦਾਬਾਦ ਆਦਿ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਨ। ਆਪਣੇ ਮੂੰਹ ‘ਤੇ ਹੁੰਦੀ ਹਾਏ! ਹਾਏ! ਦੇਖ ਕੇ ਪਿੱਛੇ ਹੱਥ ਕਰੀ ਆ ਰਹੇ ਅਨਿਲ ਵਿਜ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਸਿਰ ਝੁਕਾ ਕੇ ਢਿੱਡ ਦੇ ਧੁਰ ਅੰਦਰੋਂ ਲਿਆ ਕੇ ਭੈਣ ਦੀ ਗਾਲ੍ਹ ਕੱਢਦੇ ਹਨ। ਮੰਤਰੀ ਵੱਲੋਂ ਕੱਢੀ ਗਈ ਗਾਲ੍ਹ ਸੁਣ ਕੇ ਪ੍ਰਦਰਸ਼ਨਕਾਰੀ ਗੁੱਸੇ ‘ਚ ਮੰਤਰੀ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਦੇ ਦੌੜ ਕੇ ਉਸ ਵੱਲ ਜਾਂਦੇ ਹਨ ਤੇ ਆਪਣੇ ਮੰਤਰੀ ਦੀ ਜਾਨ ਨੂੰ ਖ਼ਤਰਾ ਵੇਖ ਉਸ ਦੇ ਸੁਰੱਖਿਆ ਕਰਮੀ ਤੁਰੰਤ ਆਪਣੇ ਮੋਢਿਆਂ ‘ਤੇ ਟੰਗੇ ਹਥਿਆਰ ਉਤਾਰ ਕੇ ਹੱਥਾਂ ‘ਚ ਫੜ ਲੈਂਦੇ ਹਨ। ਇਸ ਦੌਰਾਨ ਗਾਲ੍ਹ ਕੱਢਣ ਵਾਲਾ ਮੰਤਰੀ ਪੁਲਿਸ ਵਾਲਿਆਂ ਦੇ ਪਿੱਛੇ ਲੁਕਦਾ ਹੋਇਆ ਆਪਣੀ ਗੱਡੀ ‘ਚ ਵੜ ਜਾਂਦਾ ਹੈ। ਲੋਕ ਪੁਲਿਸ ਵਾਲਿਆਂ ਨਾਲ ਧੱਕਾ ਮੁੱਕੀ ਹੁੰਦੇ ਹੋਏ ਮੰਤਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਨਾਕਾਮ ਰਹਿਣ ਦੀ ਸੂਰਤ ਵਿੱਚ ਉਹ ਆਸੇ ਪਾਸੇ ਖੜ੍ਹੇ ਮੋਟਰ ਸਾਇਕਲ ਮੰਤਰੀ ਦੀ ਗੱਡੀ ਅੱਗੇ ਲਾ ਦਿੰਦੇ ਹਨ, ਤੇ ਫਿਰ ਪ੍ਰਦਰਸ਼ਨਕਾਰੀਆਂ ਵੱਲੋਂ ਵੀ ਸ਼ੁਰੂ ਹੋ ਜਾਂਦੀ ਹੈ ਤੇਰੀ ਮਾਂ ਦੀ…! ਤੇਰੀ ਭੈਣ ਦੀ…! ਪ੍ਰਦਰਸ਼ਨਕਾਰੀ ਗਾਲ੍ਹਾਂ ਕੱਢਦੇ ਹੋਏ ਅਨਿਲ ਵਿਜ ਨੂੰ ਮਾਫੀ ਮੰਗਣ ਲਈ ਕਹਿੰਦੇ ਹਨ। ਇਸ ਮਗਰੋਂ ਸੁਰੱਖਿਆ ਕਰਮੀਆਂ ਵੱਲੋਂ ਮੰਤਰੀ ਨੂੰ ਬਚਾਅ ਲੈਣ ਤੋਂ ਬਾਅਦ ਮੰਤਰੀ ਹੋਂਸਲੇ ਵਿੱਚ ਆ ਜਾਂਦਾ ਹੈ ਤੇ ਉਹ ਬਿਨਾਂ ਮਾਫੀ ਮੰਗਿਆ ਗੱਡੀ ਦਾ ਸ਼ੀਸ਼ਾ ਖੁੱਲ੍ਹਾ ਰੱਖ ਪ੍ਰਦਰਸ਼ਨਕਾਰੀਆਂ ਦੀਆਂ ਅੱਖਾਂ ‘ਚ ਅੱਖਾਂ ਪਾਉਂਦਾ ਹੋਇਆ ਸ਼ਾਨ ਨਾਲ ਉੱਥੋਂ ਖਿਸਕ ਜਾਂਦਾ ਹੈ। ਇਸ ਦੇ ਉਲਟ ਵਿਜ ਦੇ ਸੁਰੱਖਿਆ ਕਰਮੀਂ ਇਹ ਸੋਚ ਕੇ ਸੁੱਖ ਦਾ ਸਾਹ ਲੈਂਦੇ ਹਨ ਕਿ ਇਹ ਪੂਰੀ ਘਟਨਾ ਬਿਨਾਂ ਕਿਸੇ ਵੱਡੇ ਨੁਕਸਾਨ ਤੋਂ ਸੁੱਖੀ-ਸਾਂਦੀ ਨਿਬੜ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਅਨਿਲ ਵਿਜ ਤੇ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕ ਭਾਰਤੀ ਜਨਤਾ ਪਾਰਟੀ ਦੇ ਹੀ ਉਹ ਕਾਰਕੁਨ ਸਨ ਜਿਹੜੇ ਕਿ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਸਨ, ਤੇ ਉਹ ਇਸੇ ਕਾਰਨ ਪਿੰਡ ‘ਚ ਆਏ ਭਾਜਪਾ ਦੇ ਮੰਤਰੀ ਦਾ ਵਿਰੋਧ ਕਰ ਰਹੇ ਸਨ। ਜਿਹੜਾ ਕਿ ਮੰਤਰੀ ਨੂੰ ਪਸੰਦ ਨਹੀਂ ਆਇਆ ਤੇ ਆਪਣੇ ਮੂੰਹ ‘ਤੇ ਹੁੰਦੀ ਹਾਏ! ਹਾਏ! ਨੂੰ ਮੰਤਰੀ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੀ ਭੈਣ ਨੂੰ ਗਾਲ੍ਹ ਕੱਢ ਦਿੱਤੀ। ਇਸ ਦੇ ਉਲਟ ਪ੍ਰਦਰਸ਼ਨਕਾਰੀਆਂ ਨੂੰ ਅਨਿਲ ਵਿਜ ਨੇ ਗਾਲ੍ਹ ਕੱਢੀ ਤਾਂ ਉਨ੍ਹਾਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਜਿਸ ਕਾਰਨ ਉਨ੍ਹਾਂ ਨੇ ਮੰਤਰੀ ਦੀ ਮਾਂ, ਭੈਣ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇੱਥੇ ਹੀ ਮੂਕ ਦਰਸ਼ਕ ਬਣ ਕੇ ਦੇਖ ਰਹੇ ਸਿਆਸੀ ਤੇ ਸਮਾਜਿਕ ਮਾਮਲਿਆਂ ਦੇ ਮਾਹਰ ਸਵਾਲ ਕਰਦੇ ਹਨ ਕਿ ਲੜਾਈ ਮਰਦਾਂ ਦੀ ਹੋਈ, ਜਿਸ ਵਿੱਚ ਦੋਵਾਂ ਪਾਸੇ ਦੇ ਮਰਦਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ, ਪਰ ਇਸ ਵਿੱਚ ਨਾ ਤਾਂ ਪ੍ਰਦਰਸ਼ਨਕਾਰੀਆਂ ਦੀਆਂ ਭੈਣਾਂ ਦਾ ਕੋਈ ਕਸੂਰ ਸੀ, ਤੇ ਨਾ ਹੀ ਮੰਤਰੀ ਦੀਆਂ ਮਾਵਾਂ-ਭੈਣਾਂ ਦਾ? ਫਿਰ ਇੱਜ਼ਤ ਦੀ ਇਸ ਜੰਗ ਵਿੱਚ ਉਹ ਔਰਤਾਂ ਦੀ ਬੇਇੱਜ਼ਤੀ ਕਿਉਂ ਹੋਈ? ਉਨ੍ਹਾਂ ਦਾ ਕੀ ਕਸੂਰ ਸੀ? ਜਿਨ੍ਹਾਂ ਨੂੰ ਇਨ੍ਹਾਂ ਦੋਵਾਂ ਧਿਰਾਂ ਦੀ ਲੜਾਈ ਤੋਂ ਕੁਝ ਲੈਣਾਂ-ਦੇਣਾਂ ਨਹੀਂ ਹੈ? ਗੱਲ ਵੱਡੀ ਹੈ ਤੇ ਸ਼ਾਇਦ ਜਿਆਦਾਤਰ ਲੋਕਾਂ ਦੇ ਸਿਰ ਉੱਪਰੋਂ ਦੀ ਲੰਘ ਜਾਵੇ, ਪਰ ਇਹ ਉਹ ਸੋਚ ਹੈ ਜਿਹੜੀ ਜੇਕਰ ਵੱਡੀ ਹੋ ਗਈ ਤਾਂ ਸਮਾਜ ਵਿੱਚ ਬੇਕਸੂਰ ਔਰਤਾਂ ਨਾਲ ਹੋ ਰਹੀ ਇਸ ਨਾ-ਇਨਸਾਫੀ ਨੂੰ ਵੀ ਖਤਮ ਕਰਨ ਵਿੱਚ ਸਮਾਂ ਨਹੀਂ ਲੱਗੇਗਾ।

- Advertisement -

https://youtu.be/zQF70cwJc3I

 

Share this Article
Leave a comment