ਆਪਣੀ ਭੈਣ ਨੂੰ ਪ੍ਰਧਾਨ ਮੰਤਰੀ ਮੰਨ ਕੇ ਵੋਟਾਂ ਪਾਉਣਗੇ ਬਰਗਾੜੀ ਇੰਨਸਾਫ ਮੋਰਚੇ ਵਾਲੇ

Prabhjot Kaur
4 Min Read

ਮਾਨ ਤਾਂ ਆਪਣੀ ਹਿੰਡ ਨਹੀਂ ਛੱਡਦਾ ਉਸ ਨਾਲ ਸਮਝੌਤਾ ਕਿਵੇਂ ਕਰੀਏ : ਬ੍ਰਹਮਪੁਰਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹ ਤੇ ਪੰਜਾਬ ਜ਼ਮਹੂਰੀ ਗੱਠਜੋੜ ਦੇ ਬਾਕੀ ਆਗੂ ਬਰਗਾੜੀ ਇੰਨਸਾਫ ਮੋਰਚੇ ਨਾਲ ਚੋਣ ਸਾਂਝ ਪਾਉਣ ਨੂੰ ਤਿਆਰ ਤਾਂ ਹਨ, ਪਰ ਇਸ ਮੋਰਚੇ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਸਿਮਰਜੀਤ ਸਿੰਘ ਮਾਨ ਤਾਂ ਖਾਲੀਸਤਾਨ ਦੀ ਮੰਗ ਤੋਂ ਘੱਟ ਗੱਲ ਹੀ ਨਹੀਂ ਕਰਦੇ? ਜੋ ਕਿ ਪੰਜਾਬ ਜ਼ਮਹੂਰੀ ਗੱਠਜੋੜ ਦੀਆਂ ਬਾਕੀ ਪਾਰਟੀਆਂ ਨੂੰ ਮਨਜ਼ੂਰ ਨਹੀਂ, ਤੇ ਸ਼ਾਇਦ ਇਹੋ ਕਾਰਨ ਹੈ ਕਿ ਉਹ ਅਜਿਹੇ ਧੜ੍ਹੇ ਨਾਲ ਗੱਠਜੋੜ ਕਰਨ ਤੋਂ ਟਾਲਾ ਵੱਟ ਰਹੀਆਂ ਹਨ। ਉੱਧਰ ਦੂਜੇ ਪਾਸੇ ਬਰਗਾੜੀ ਇੰਨਸਾਫ ਮੋਰਚੇ ਵਾਲਿਆਂ ਨੇ ਸਾਫ ਤੌਰ ‘ਤੇ ਇਹ ਐਲਾਨ ਕਰ ਦਿੱਤਾ ਕਿ ਪਹਿਲਾਂ ਹੈ ਤਾਂ ਉਹ ਪੰਜਾਬ ਜਮਹੂਰੀ ਗੱਠਜੋੜ ਵਾਲਿਆਂ ਨਾਲ ਹਰ ਮੁਮਕਿਨ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨਾਲ ਚੋਣ ਸਮਝੌਤਾ ਹੋ ਜਾਵੇ ਪਰ ਜੇਕਰ ਇਸ ਦੇ ਬਾਵਜੂਦ ਵੀ ਇਹ ਸਮਝੌਤਾ ਨਾ ਹੋਇਆ ਤਾਂ ਵੀ ਉਹ ਭੈਣ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਮੰਨ ਕੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਭੁਗਤਵਾਉਣਗੇ।

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਜ਼ਮਹੂਰੀ ਗੱਠਜੋੜ ਵੱਲੋਂ ਸ਼ੀਟਾਂ ਦੀ ਵੰਡ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜ਼ਾਰੀ ਹੈ, ਪਰ ਬਰਗਾੜੀ ਮੋਰਚੇ ਨਾਲ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਪਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਇੰਨਸਾਫ ਮੋਰਚੇ ‘ਤੇ ਆਪ ਨਾਲ ਸਾਂਝ ਪਾਉਣ ਦੀਆਂ ਸਾਰੀਆਂ ਸੰਭਾਵਨਾਵਾਂ ਅਜੇ ਬਰਕਰਾਰ ਹਨ, ਤੇ ਇਹ ਸ਼ੀਟਾਂ ਦੀ ਵੰਡ ਹੋਣ ਤੱਕ ਬਰਕਰਾਰ ਰਹਿਣਗੀਆਂ। ਇੱਥੇ ਦੱਸ ਦਈਏ ਕਿ ਪੀਡੀਏ ਵਿਚਲੀਆਂ ਸਿਆਸੀ ਪਾਰਟੀਆਂ ਵੱਲੋਂ ਜ਼ਾਰੀ ਮੀਟਿੰਗਾ ਦੇ ਦੌਰ ਵਿੱਚ ਬਰਗਾੜੀ ਇੰਨਸਾਫ ਮੋਰਚੇ ਨਾਲ ਸਾਂਝ ਪਾਉਣ ਲਈ ਚਰਚਾਵਾਂ ਤਾਂ ਬਹੁਤ ਹੋ ਰਹੀਆਂ ਹਨ ਪਰ ਇਸ ਸਬੰਧ ਵਿੱਚ ਅਜੇ ਗੱਲ ਕਿਸੇ ਸਿਰੇ ਨਹੀਂ ਲੱਗ ਪਾ ਰਹੀ।

ਇੱਧਰ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਬਸਪਾ ਵੀ ਬਰਗਾੜੀ ਇੰਨਸਾਫ ਮੋਰਚੇ ਨਾਲ ਚੋਣ ਸਾਂਝ ਪਾਉਣ ਦੀ ਹਾਮੀ ਹੈ ਤੇ ਉਹ ਲੋਕ ਗੱਠਜੋੜ ਦੀਆਂ ਮੀਟਿੰਗਾਂ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਸਾਰੀਆਂ ਧਿਰਾਂ ਦੇ ਇਕੱਠੇ ਹੋਣ ਦੀ ਗੱਲ ਇੰਨਸਾਫ ਮੋਰਚੇ ਵਾਲਿਆਂ ਨੇ ਹੀ ਚੁੱਕੀ ਸੀ।

- Advertisement -

ਇਸ ਤੋਂ ਇਲਾਵਾ ਬਰਗਾੜੀ ਇੰਨਸਾਫ ਮੋਰਚੇ ਦੇ ਆਗੂ ਤੇ ਯੂਨਾਇਟੜ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਮੋਰਚੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਉਹ ਤੀਜ਼ਾ ਫਰੰਟ ਉਸਾਰੇ ਜਾਣ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਰੁਕਾਵਟ ਤਾਂ ਪੈ ਰਹੀ ਹੈ ਕਿਉਂਕਿ ਪੰਜਾਬ ਜ਼ਮਹੂਰੀ ਗੱਠਜੋੜ ਦੀਆਂ ਕੁਝ ਧਿਰਾਂ ਇਸ ਪ੍ਰਤੀ ਨਾ ਪੱਖੀ ਰਵੱਈਆ ਅਪਣਾਈ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਸੂਬੇ ਦੇ ਲੋਕਾਂ ਦੇ ਹੱਕ ਵਿੱਚ ਗੱਠਜੋੜ ਨਾਲ ਗੱਲਬਾਤ ਜ਼ਾਰੀ ਰੱਖਣਗੇ। ਗੁਰਦੀਪ ਸਿੰਘ ਅਨੁਸਾਰ ਜੇਕਰ ਗੱਠਜੋੜ ਨਾਲ ਉਨ੍ਹਾਂ ਦਾ ਸਮਝੌਤਾ ਨਾ ਵੀ ਹੋਇਆ ਤਾਂ ਵੀ ਉਹ ਬਸਪਾ ਸੁਪਰੀਮੋਂ ਮਾਇਆਵਤੀ ਨਾਲ ਹੋਈ ਗੱਲਬਾਤ ਅਨੁਸਾਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵੱਜੋਂ ਉਭਾਰਨ ਲਈ ਬਸਪਾ ਦੀ ਹਮਾਇਤ ਜ਼ਾਰੀ ਰੱਖਣਗੇ।

 

Share this Article
Leave a comment