ਮੋਦੀ ਕੈਬਨਿਟ ‘ਚ ਵੱਡਾ ਫੇਰਬਦਲ, ਕਿਰਨ ਰਿਜਿਜੂ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਹਟਾਇਆ

Rajneet Kaur
2 Min Read

ਨਵੀਂ ਦਿੱਲੀ: ਕਿਰਨ ਰਿਜਿਜੂ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਪਾਰਟੀ ਦੇ ਸੰਸਦ ਮੈਂਬਰ ਅਰਜੁਨ ਰਾਮ ਮੇਘਵਾਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਕਿਰਨ ਰਿਜਿਜੂ ਨੂੰ ਹੁਣ ਧਰਤੀ ਵਿਗਿਆਨ ਮੰਤਰਾਲਾ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਰਾਸ਼ਟਰਪਤੀ ਭਵਨ ਨੇ ਇਕ ਬਿਆਨ ਜ਼ਰੀਏ ਦਿੱਤੀ ਹੈ।ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਮੰਤਰੀਆਂ ਵਿੱਚ  ਵਿਭਾਗਾਂ ਦੀ ਮੁੜ ਵੰਡ ਦੇ ਨਿਰਦੇਸ਼ ਦਿੱਤੇ ਹਨ।

ਕਿਰਨ ਰਿਜਿਜੂ ਨੂੰ ਧਰਤੀ ਵਿਗਿਆਨ ਮੰਤਰਾਲੇ ਦਾ ਪੋਰਟਫੋਲੀਓ ਸੌਂਪਿਆ ਹੈ।ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਕਿਰਨ ਰਿਜਿਜੂ ਦੀ ਜਗ੍ਹਾ ਕਾਨੂੰਨ ਅਤੇ ਨਿਆਂ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਸੁਤੰਤਰ ਚਾਰਜ ਦਿੱਤਾ ਜਾਵੇਗਾ।ਰਿਜਿਜੂ ਨੇ 8 ਜੁਲਾਈ, 2021 ਨੂੰ ਕਾਨੂੰਨ ਅਤੇ ਨਿਆਂ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਮਈ 2019 ਤੋਂ ਜੁਲਾਈ 2021 ਤੱਕ ਯੁਵਾ ਮਾਮਲਿਆਂ ਅਤੇ ਖੇਡਾਂ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸੇਵਾ ਨਿਭਾਈ।ਅਰਜੁਨ ਰਾਮ ਮੇਘਵਾਲ ਦੀ ਗੱਲ ਕਰੀਏ ਤਾਂ ਉਹ ਰਾਜਸਥਾਨ ਦੇ ਬੀਕਾਨੇਰ ਤੋਂ ਸੰਸਦ ਹਨ। ਉਹ ਭਾਜਪਾ ਦੇ ਵੱਡੇ ਦਲਿਤ ਚਿਹਰਿਆਂ ਵਿੱਚੋਂ ਇੱਕ ਹਨ। ਉਹ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ। 

 

ਇਹ ਹੋਵੇਗੀ ਮੋਦੀ ਸਰਕਾਰ ਦੀ ਨਵੀਂ ਕੈਬਨਿਟ

- Advertisement -

ਰਾਜਨਾਥ ਸਿੰਘ – ਰੱਖਿਆ ਮੰਤਰਾਲਾ

ਅਮਿਤ ਸ਼ਾਹ – ਗ੍ਰਹਿ ਮੰਤਰਾਲਾ, ਸਹਿਕਾਰਤਾ ਮੰਤਰਾਲਾ

ਨਿਤਿਨ ਗਡਕਰੀ – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕਿਰਨ ਰਿਜਿਜੂ – ਧਰਤੀ ਵਿਗਿਆਨ ਮੰਤਰਾਲਾ

ਨਿਰਮਲਾ ਸੀਤਾਰਮਨ – ਵਿੱਤ ਮੰਤਰਾਲਾ, ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ

- Advertisement -

ਨਰਿੰਦਰ ਸਿੰਘ ਤੋਮਰ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ

ਸੁਬਰਾਮਣੀਅਮ ਜੈਸ਼ੰਕਰ – ਵਿਦੇਸ਼ ਮੰਤਰਾਲਾ

ਅਰਜੁਨ ਮੁੰਡਾ – ਕਬਾਇਲੀ ਮਾਮਲਿਆਂ ਦਾ ਮੰਤਰਾਲਾ

ਸਮ੍ਰਿਤੀ ਜ਼ੁਬਿਨ ਇਰਾਨੀ – ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment